Shiromani Akali Dal (ਪੁਨਰ ਸੁਰਜੀਤ)

506 posts

Shiromani Akali Dal (ਪੁਨਰ ਸੁਰਜੀਤ) banner
Shiromani Akali Dal (ਪੁਨਰ ਸੁਰਜੀਤ)

Shiromani Akali Dal (ਪੁਨਰ ਸੁਰਜੀਤ)

@Akalidal_PS

ਆਓ 02 ਦਸੰਬਰ, 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਦਾ ਹਿੱਸਾ ਬਣੀਏ । #akalidal #sikh

가입일 Eylül 2025
1 팔로잉56 팔로워
Shiromani Akali Dal (ਪੁਨਰ ਸੁਰਜੀਤ)
ਚੰਡੀਗੜ੍ਹ:- 1 ਮਈ () ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਮੀਤ ਪ੍ਰਧਾਨ, ਜਰਨਲ ਸਕੱਤਰ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਦੇ ਨਾਵਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ। ਮੀਤ ਪ੍ਰਧਾਨ ਸ. ਜੰਗੀਰ ਸਿੰਘ ਖ਼ਾਗ ਸ. ਹਰਦੀਪ ਸਿੰਘ ਸਾਗਰਾ ਸ. ਹਰਦੇਵ ਸਿੰਘ ਹਾਮਿਦ ਸ. ਗੁਰਭੇਜ ਸਿੰਘ ਫਾਜ਼ਿਲਕਾ (ਚੇਅਰਮੈਨ) ਸ. ਗੁਰਚਰਨ ਸਿੰਘ ਕੌਲੀ (ਮੁਲਾਜ਼ਮ ਆਗੂ) ਸ. ਹਰਦੇਵ ਸਿੰਘ (ਫਫੜੇ ਭਾਈ ਕੇ) ਸ. ਬਲਵਿੰਦਰ ਸਿੰਘ ਸਹਿਗਲ ਸ. ਦਲਜਿੰਦਰਪਾਲ ਸਿੰਘ ਡਾਂਗ ਜਰਨਲ ਸਕੱਤਰ ਸ. ਗੁਰਲਾਲ ਸਿੰਘ ਫਾਜਿਲਕਾ ਜੱਥੇਬੰਦਕ ਸਕੱਤਰ ਸ. ਅਜਾਇਬ ਸਿੰਘ (ਪਟੀ ਸਦੀਕ) ਸ. ਸਵਰਨ ਸਿੰਘ ਚੱਕ ਬੁੱਢੇ ਸ਼ਾਹ ਸੂਬੇਦਾਰ ਚਮਕੌਰ ਸਿੰਘ ਖਾਲਸਾ (ਸ਼ਕੂਰ) ਸ਼੍ਰੀ ਤਰਸੇਮ ਸ਼ਰਮਾ (ਹਮਝੜੀ) ਸ. ਪ੍ਰੇਮ ਸਿੰਘ ਸੰਧੂ (ਮੌਲਵੀਵਾਲਾ) ਸ. ਸੂਬਾ ਸਿੰਘ ਗਲੌਲੀ ਸ. ਮਹਿੰਦਰ ਸਿੰਘ ਝੰਬਾਲੀ ਸ. ਅਵਤਾਰ ਸਿੰਘ ਬੁੱਟਰ ਫਾਜ਼ਿਲਕਾ ਸ. ਨਿਸ਼ਾਨ ਸਿੰਘ ਅਤਾਲਾ ਪ੍ਰਚਾਰ ਸਕੱਤਰ ਸ. ਅਮਰਜੀਤ ਸਿੰਘ ਲਾਂਬਾ ਸ. ਤੇਜਿੰਦਰਪਾਲ ਸਿੰਘ ਰਾਣਾ ਸ. ਜਸਬੀਰ ਸਿੰਘ ਉਬਰਾਏ ਸ. ਸੂਬਾ ਸਿੰਘ ਕਾਜੇਵਾਲ (ਪਠਾਨਕੋਟ) ਸ. ਗੁਰਦਰਸ਼ਨ ਸਿੰਘ ਬਟਾਲਾ ਜਥੇਬੰਦੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ ਲਖਬੀਰ ਸਿੰਘ ਟਾਂਡਾ ਨੂੰ ਪਿਛਲੇ ਦਿਨੀ ਜਾਰੀ ਕੀਤੀ ਲਿਸਟ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ ਸੀ, ਜਿੰਨਾ ਬਾਰੇ ਜਿਲ੍ਹਾ ਹੁਸ਼ਿਆਰਪੁਰ ਦੀ ਜਥੇਬੰਦੀ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦਾ ਵਿਹਾਰ ਪਾਰਟੀ ਜਾਬਤੇ ਦੇ ਖਿਲਾਫ ਹੈ। ਇਸ ਕਰਕੇ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਜਾਂਦੀ ਹੈ। ਪਾਰਟੀ ਵੱਲੋਂ ਸਮੂਹ ਅਹੁਦੇਦਾਰਾਂ ਨੂੰ ਪਾਰਟੀ ਅਨੁਸ਼ਾਸਨ ਵਿੱਚ ਰਹਿ ਕੇ ਸਿੱਖੀ ਸਿਧਾਂਤਾਂ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਗਈ। ਪ੍ਰੈਸ ਦੇ ਨਾਮ ਇਹ ਬਿਆਨ ਸ. ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
Shiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet media
PA
0
0
0
3
Shiromani Akali Dal (ਪੁਨਰ ਸੁਰਜੀਤ)
30 ਅਪ੍ਰੈਲ 1962 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ ਸੀ। ਮਾਤ ਭਾਸ਼ਾ ਆਧਾਰਿਤ ਇਹ ਯੂਨਵਰਸਿਟੀ ਮਾਲਵੇ ਵਿੱਚ ਸਿੱਖਿਆ ਕ੍ਰਾਂਤੀ ਲਈ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੀ। ਇਹ ਯੂਨੀਵਰਸਿਟੀ ਮੌਜੂਦਾ ਹਾਲਾਤ ਵਿੱਚ ਆਰਥਿਕ ਡਾਵਾਂ-ਡੋਲਤਾ ਨਾਲ ਜੂਝ ਰਹੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਇਸਦੀ ਪਹਿਲਾਂ ਵਾਲੀ ਪੁਜੀਸ਼ਨ ਬਹਾਲ ਕਰਨ ਲਈ ਫਰਾਖਦਿਲੀ ਨਾਲ ਮਦਦ ਕਰਨੀ ਚਾਹੀਦੀ ਹੈ- ਗਿਆਨੀ ਹਰਪ੍ਰੀਤ ਸਿੰਘ।
Shiromani Akali Dal (ਪੁਨਰ ਸੁਰਜੀਤ) tweet media
PA
0
0
0
10
Shiromani Akali Dal (ਪੁਨਰ ਸੁਰਜੀਤ)
ਦਿੱਲੀ ਰਾਜਪੁਰਾ ਟਰੈਕ ਉਤੇ ਹੋਇਆ ਬੰਬ ਧਮਾਕਾ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ-ਗਿਆਨੀ ਹਰਪ੍ਰੀਤ ਸਿੰਘ। ਚੰਡੀਗੜ੍ਹ-:28 ਅਪ੍ਰੈਲ () ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸ਼ੰਭੂ ਨੇੜੇ ਦਿੱਲੀ-ਰਾਜਪੁਰਾ ਰੇਲਵੇ ਟ੍ਰੈਕ ‘ਤੇ ਕੱਲ੍ਹ ਰਾਤ ਹੋਏ ਬੰਬ ਧਮਾਕੇ ਦੀ ਘਟਨਾ ਗੰਭੀਰ ਖੁਫ਼ੀਆ ਅਸਫਲਤਾ ਨੂੰ ਦਰਸਾਉਂਦੀ ਹੈ। ਜਿਸ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਹ ਸਪੱਸ਼ਟ ਹੈ ਕਿ ਪਹਿਲਾਂ ਮਿਲੀਆਂ ਧਮਕੀਆਂ ਦੇ ਬਾਵਜੂਦ ਜੇਕਰ ਕੋਈ ਪ੍ਰਭਾਵਸ਼ਾਲੀ ਰੋਕਥਾਮ ਦੀ ਕਾਰਵਾਈ ਕੀਤੀ ਗਈ ਹੁੰਦੀ, ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪਰ ਇਸ ਤਰਾਂ ਦੀਆਂ ਘਟਨਾਵਾਂ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਵਿੱਚ ਸਾਜ਼ਿਸ਼ ਅਤੇ ਸਬੂਤਾਂ ਤੱਕ ਪਹੁੰਚਣ ਦੇ ਬਾਵਜੂਦ ਜਦੋਂ ਸਖ਼ਤ ਕਾਰਵਾਈ ਨਹੀਂ ਹੋਈ, ਤਾਂ ਅਜਿਹੀਆਂ ਤਾਕਤਾਂ ਦੇ ਹੌਂਸਲੇ ਵਧਣੇ ਸੁਭਾਵਿਕ ਹਨ। ਇਹ ਲਾਪਰਵਾਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਖ਼ਤਰੇ ਪੈਦਾ ਕਰ ਸਕਦੀ ਹੈ। ਕੇਂਦਰੀ ਏਜੰਸੀਆਂ ਅਤੇ ਪੰਜਾਬ ਸਰਕਾਰ, ਦੋਹਾਂ ਨੂੰ ਇਸ ਤਾਜ਼ਾ ਬੰਬ ਧਮਾਕੇ ਅਤੇ ਮੌੜ ਮੰਡੀ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਖੂਨੀ ਤਜਰਬੇ ਕਰਨ ਵਾਲੀਆਂ ਤਾਕਤਾਂ ਦੀ ਅਸਲ ਮੰਸ਼ਾ ਅਤੇ ਪਿੱਛੇ ਦੇ ਤੱਤਾਂ ਨੂੰ ਬੇਨਕਾਬ ਕਰਨਾ ਲਾਜ਼ਮੀ ਹੈ, ਤਾਂ ਜੋ ਲੋਕਾਂ ਵਿੱਚ ਸਰਕਾਰ ਦਾ ਭਰੋਸਾ ਬਣਿਆ ਰਹੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ। · #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet media
PA
0
0
0
14
Shiromani Akali Dal (ਪੁਨਰ ਸੁਰਜੀਤ)
ਦਿੱਲੀ ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ। ਦਿੱਲੀ ਬੈਠੇ ਸਿਆਸੀ ਆਗੂਆਂ ਨੂੰ ਅਕਸਰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਸਮਝ ਨਹੀਂ ਹੁੰਦੀ। ਪੰਜਾਬ ਨੂੰ ਸਮਝਣ ਦੀ ਬਜਾਏ ਉਹ ਇਸਦੇ ਖਿਲਾਫ਼ ਵਿਰਤਾਂਤ ਘੜਦੇ ਹਨ। ਜਿੱਥੇ ਪੰਜਾਬ ਨੂੰ ਕੱਟੜ ਜਾਂ ਦੇਸ਼ ਵਿਰੋਧੀ ਤਸਵੀਰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਅੱਜ ਅਜੇ ਮਾਕਨ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ “ਵੱਖਵਾਦੀ ਤਾਕਤਾਂ” ਕਹਿਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੀ ਆਪਣੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹੁਣ ਵੱਖਵਾਦ ਮੰਨਿਆ ਜਾਵੇਗਾ? ਕਾਂਗਰਸ ਦੀ ਐਸੀ ਸੋਚ ਪਹਿਲਾਂ ਵੀ ਪੰਜਾਬ ਨੂੰ ਨੁਕਸਾਨ ਪਹੁੰਚਾ ਚੁੱਕੀ ਹੈ। ਅੱਜ ਵੀ ਫਿਰ ਉਹੀ ਕੁਝ ਦੁਹਰਾਇਆ ਜਾ ਰਿਹਾ ਹੈ। ਇੱਕ ਪਾਸੇ ਪੁਰਾਣੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਪੰਜਾਬ ਖਿਲਾਫ਼ ਇਸ ਤਰ੍ਹਾਂ ਦੇ ਨਫ਼ਰਤੀ ਬਿਰਤਾਂਤ ਘੜਨ ਵਾਲੇ ਬਿਆਨ ਦਿੱਤੇ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਨੂੰ ਇਸ ਬਿਆਨ ‘ਤੇ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਕਿ ਕੀ ਉਹ ਅਜੇ ਮਾਕਨ ਦੇ ਬਿਆਨ ਨਾਲ ਸਹਿਮਤ ਹਨ ਜਾਂ ਇਸ ਦੇ ਵਿਰੁੱਧ। ਉਹਨਾਂ ਨੂੰ ਦਿੱਲੀ ਦੇ ਇਸ ਲੀਡਰ ਤੋਂ ਪੰਜਾਬ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਬਦਲੇ ਤੁਰੰਤ ਮੁਆਫ਼ੀ ਮੰਗਵਾਉਣੀ ਚਾਹੁੰਦੀ ਹੈ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet media
PA
0
0
0
15
Shiromani Akali Dal (ਪੁਨਰ ਸੁਰਜੀਤ)
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਅਤੇ ਸ਼ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅੱਜ ਇਕ ਲਿਖਤੀ ਸ਼ਿਕਾਇਤ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਗਈ। ਜਿਸ ਵਿੱਚ ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਕੇ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਸਾਜਿਸ਼ ਦੱਸਣ 'ਤੇ ਜਵਾਬ ਤਲਬੀ ਕੀਤੀ ਜਾਵੇ। ਚਿੱਠੀ ਦਾ ਮੂਲ ਪਾਠ ਇਸ ਤਰਾਂ ਹੈ-: ਸੇਵਾ ਵਿੱਚ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ। ਵਿਸ਼ਾ- ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਨੂੰ ਸਾਜਿਸ਼ ਦੱਸਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਾਉਣ ਹਿੱਤ। ਸਤਿਕਾਰਯੋਗ ਸਿੰਘ ਸਾਹਿਬ ਜੀਓ! ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥ ਬੇਨਤੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਮੇਵਾਰ ਮੈਂਬਰ ਹਾਂ। ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ, ਆਪ ਜੀ ਨੂੰ ਇਤਿਹਾਸ ਬਾਰੇ ਚੰਗੀ ਤਰਾਂ ਜਾਣਕਾਰੀ ਹੈ ਕਿ 12 ਅਕਤੂਬਰ 1920 ਨੂੰ ਮਹੰਤਾਂ ਅਤੇ ਪੁਜਾਰੀਆ ਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁੰਨਾ ਛੱਡ ਕੇ ਭੱਜ ਜਾਣ ਤੋਂ ਬਾਦ, ਸੇਵਾ ਪੰਥ ਦੇ ਹੱਥ ਆਈ ਸੀ। ਜਿਸ ਨੂੰ ਪੰਝੀ ਮੈਂਬਰੀ ਜਥੇ ਦੇ ਆਗੂ ਵਜੋਂ ਸ ਤੇਜਾ ਸਿੰਘ ਭੁੱਚਰ ਨੇ ਪੰਥ ਦੀ ਮਰਜੀ ਸਮਝ ਕੇ ਸਵੀਕਾਰ ਕੀਤਾ। ਉਹਨਾਂ ਵੱਲੋਂ ਉਸ ਸਮੇਂ ਦੇ ਪੰਥਕ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਦ 14-16 ਨਵੰਬਰ 1920 ਨੂੰ ਸੱਦੇ ਗਏ ਸਰਬੱਤ ਖਾਲਸਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਤਰਾਂ ਪੰਥ ਦੇ ਇਸ ਅਧੁਨਿਕ ਕ੍ਰਾਂਤੀਕਾਰੀ ਪ੍ਰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕੇਂਦਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਦੇ ਸਹਾਇਕ ਦਾ, ਰੋਲ ਨਿਸ਼ਚਿਤ ਹੋ ਗਿਆ ਸੀ। ਇਕ ਸੌ ਛੇ ਸਾਲ ਦੇ ਇਤਿਹਾਸ ਦੌਰਾਨ ਭਵਿੱਖ ਵਿੱਚ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਕੋਈ ਆਦੇਸ਼ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਲਾਗੂ ਕਰਾਉਣ ਅਤੇ ਲੋਕਾਂ ਵਿੱਚ ਪ੍ਰਚਾਰਨ ਦੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਜਦੋਂ ਅਕਾਲੀ ਦਲ ਪੰਥਕ ਪਾਰਟੀ ਤੋਂ ਅਕਾਲੀ ਦਲ ਬਾਦਲ ਬਣਕੇ ਸੱਤਾਧਾਰੀ ਹੋਇਆ ਤਾਂ ਕੁਝ ਉਲਟਫੇਰ ਜਰੂਰ ਹੋਏ ਪਰ ਪ੍ਰੰਪਰਾ ਇਹੋ ਹੀ ਰਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲਾਗੂ ਕਰਾਉਣਾ, ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ ਸਮਝਿਆ। ਇਸ ਪ੍ਰੰਪਰਾ ਨੂੰ ਤੋੜਨ ਦਾ ਗੁਨਾਹ ਦੋ ਦਸੰਬਰ 2024 ਦੇ ਹੁਕਮਨਾਮਿਆਂ ਤੋਂ ਬਾਦ ਹੋਇਆ ਜਦੋ ਇਸ ਸੰਸਥਾ ਦੇ ਪ੍ਰਧਾਨ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਨੂੰ ਲਾਗੂ ਕਰਵਾਉਣ ਤੋਂ ਪੂਰੀ ਤਰਾਂ ਪਾਸਾ ਵੱਟ ਲਿਆ। ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਨਵੀਂ ਲੀਡਰਸ਼ਿਪ ਉਭਾਰਨ ਲਈ ਸੱਤ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਕਰਨ ਤੋਂ ਸਾਫ ਮਨਾ ਕਰ ਦਿੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ ਲੋਕਾਂ ਵਿੱਚ ਕੋਈ ਪ੍ਰਚਾਰ ਤੱਕ ਨਾ ਕੀਤਾ। ਜਦੋਂ ਕਿ ਇਹ ਉਹਨਾਂ ਦੀ ਮੁਢਲੀ ਜਿੰਮੇਵਾਰੀ ਸੀ। ਆਪ ਜੀ ਆਪਣੀ ਤਾਜਪੋਸ਼ੀ ਸਮੇਂ ਤੋਂ ਹੀ ਕਹਿ ਚੁੱਕੇ ਹੋ ਕਿ ਦੋ ਦਸੰਬਰ ਦੇ ਆਦੇਸ਼ ਪੰਥਕ ਮਰਿਆਦਾ ਅਨੁਸਾਰ ਸਨ। ਫਿਰ ਜੇ ਪੰਥਕ ਮਰਿਆਦਾ ਦੀ ਉਲੰਘਣਾ ਇਸ ਸੰਸਥਾ ਦਾ ਪ੍ਰਧਾਨ ਹੀ ਕਰ ਰਿਹਾ ਹੋਵੇ ਤਾਂ ਸਾਡੇ ਵਰਗੇ ਜਾਗਦੀ ਜਮੀਰ ਵਾਲੇ ਨਿਮਾਣੇ ਮੈਂਬਰਾਂ ਦਾ ਅੱਗੇ ਆਉਣਾ ਜਰੂਰੀ ਹੋ ਜਾਂਦਾ ਹੈ। ਅਸੀ ਆਪ ਜੀ ਦਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਘੋਰ ਬੇਅਦਬੀ ਵੱਲ ਦਿਵਾਉਣਾ ਚਾਹੁੰਦੇ ਹਾਂ, ਜਿਸਦੀ ਮਿਸਾਲ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। 6 ਅਪ੍ਰੈਲ 2026 ਨੂੰ ਅਕਾਲੀ ਦਲ ਬਾਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਸਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਇਕ ਘਿਨਾਉਣਾ ਇਲਜ਼ਾਮ ਲਾਇਆ ਹੈ ਕਿ ਦੋ ਦਸੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਹੁਕਮਨਾਮੇ ਹੋਏ, ਉਹ ਇਕ ਸਾਜਿਸ਼ ਸਨ। ਉਸ ਨੇ ਲੋਕਾਂ ਦੇ ਵੱਡੇ ਇਕੱਠ ਵਿੱਚ ਕਿਹਾ ਹੈ ਕਿ ਇਹ ਉਸਨੂੰ ਰਾਜਨੀਤੀ ਵਿੱਚੋਂ ਬਾਹਰ ਕਰਨ ਅਤੇ ਸਰੀਰਿਕ ਤੌਰ ਤੇ ਖਤਮ ਕਰਨ ਦੀ ਸਾਜਿਸ਼ ਸੀ। ਅਸੀਂ ਆਪ ਜੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਦੋ ਦਸੰਬਰ ਨੂੰ ਸ ਸੁਖਬੀਰ ਸਿੰਘ ਉਤੇ ਜੋ ਵੀ ਇਲਜ਼ਾਮ ਲਾਏ ਗਏ ਸਨ, ਉਸ ਲਈ ਉਸ ਨੂੰ 'ਹਾਂ ਜਾਂ ਨਾਂਹ' ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ। ਆਪ ਜੀ ਉਸ ਵੇਲੇ ਦੀਆਂ ਵੀਡੀਓ ਕੱਢਕੇ ਵੇਖ ਸਕਦੇ ਹੋ, ਸ ਸੁਖਬੀਰ ਸਿੰਘ ਬਾਦਲ ਨੇ ਕੁਝ ਇਲਜ਼ਾਮਾਂ 'ਤੇ ਜਿਰਾਹ ਕਰਨ ਦੀ ਕੋਸ਼ਿਸ਼ ਜਰੂਰ ਕੀਤੀ, ਪਰ ਇਕ ਵੀ ਇਲਜ਼ਾਮ ਦਾ ਉਤਰ ਨਾਂਹ ਵਿੱਚ ਨਹੀ ਦਿੱਤਾ। ਇਸ ਸਾਰੇ ਘਟਨਾਕ੍ਰਮ ਨੂੰ ਗੁਰਮਤਿ ਅਨੁਸਾਰ ਵਿਧੀ ਵਿਧਾਨ ਤਹਿਤ ਵਾਪਰਦਿਆਂ ਸਭ ਨੇ ਵੇਖ ਕੇ ਖੁਸ਼ੀ ਮਨਾਈ ਕਿ ਇਕ ਪੰਥਕ ਪਾਰਟੀ, ਜਿਸਨੇ ਰਾਜ ਦੇ ਨਸ਼ੇ ਵਿੱਚ ਗੁਨਾਹ ਕੀਤੇ ਸਨ, ਨੇ ਸਭ ਕੁੱਝ ਸਵੀਕਾਰ ਕਰਕੇ ਪੰਥ ਵਿੱਚ ਵਾਪਸੀ ਕਰ ਲਈ ਹੈ। ਪਰ ਇਸ ਵਰਤਾਰੇ ਤੋਂ ਸਵਾ ਮਹੀਨੇ ਬਾਦ ਹੀ ਮੁਕਤਸਰ ਸਾਹਿਬ ਵਿੱਚ ਮਾਘੀ 'ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸ਼ਰੇਆਮ ਕਿਹਾ ਕਿ ਉਸਨੇ ਕੋਈ ਗੁਨਾਹ ਨਹੀ ਕੀਤਾ, ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਐਵੇਂ ਹੀ ਮੰਨ ਗਿਆ ਸੀ। ਆਪ ਜੀ ਮਰਿਆਦਾ ਨੂੰ ਸਾਡੇ ਤੋਂ ਬਿਹਤਰ ਜਾਣਦੇ ਹੋ ਕਿ ਇਸ ਤਰਾਂ ਆਪਣੇ ਉਪਰ ਲੱਗੇ ਇਲਜ਼ਾਮਾਂ ਨੂੰ ਮੰਨ ਕੇ, ਉਸ ਦੀ ਸਜਾ ਵੀ ਭੁਗਤ ਲੈਣੀ ਅਤੇ ਫਿਰ ਕਹਿਣਾ ਕਿ ਮੈਂ ਤਾਂ ਐਵੇਂ ਹੀ ਮੰਨ ਗਿਆ ਸੀ, ਮੀਰੀ ਪੀਰੀ ਦੇ ਸਿਧਾਂਤ ਨਾਲ ਕਿੰਨੀ ਵੱਡੀ ਠੱਗੀ ਹੈ। ਜਿਸ ਸੰਸਥਾ ਸਿਰ ਇਹ ਜਿੰਮੇਵਾਰੀ ਸੀ ਕਿ ਹੁਕਮਨਾਮਿਆ ਨੂੰ ਲਾਗੂ ਕਰਵਾਉਣਾ ਹੈ, ਉੱਥੇ ਉਸ ਸਮੇ ਹਾਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਸਦਾ ਵਿਰੋਧ ਤੱਕ ਨਹੀਂ ਕਰ ਸਕਿਆ। 6 ਅਪ੍ਰੈਲ ਨੂੰ ਦੁਬਾਰਾ ਮੁਕਤਸਰ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੱਦ ਹੀ ਕਰ ਦਿੱਤੀ ਜਦੋਂ ਇਹ ਕਿਹਾ ਕਿ ਹੁਕਮਨਾਮੇ ਮੈਨੂੰ ਮਰਵਾਉਣ ਦੀ ਸਾਜਿਸ਼ ਸਨ। ਇਹ ਪੰਜ ਪ੍ਰਧਾਨੀ ਮਰਿਆਦਾ ਨੂੰ ਸਿੱਧਾ ਚੈਲੰਜ ਹੈ। ਇਸ ਤਰਾਂ ਤਾਕਤ ਦੇ ਨਸ਼ੇ ਵਿੱਚ ਕੋਈ ਹੰਕਾਰਿਆ ਹੋਇਆ ਮਨੁੱਖ ਜਦੋਂ ਸਾਡੀਆਂ ਪ੍ਰੰਪਰਾਵਾਂ ਦਾ ਸ਼ਰੇਆਮ ਮਜਾਕ ਉਡਾਏ, ਉਹਨਾਂ ਨੂੰ ਦਾਗੀ ਕਰੇ ਤਾਂ ਇਹਨਾਂ ਨੂੰ ਬਚਾਉਣ ਦੀ ਜਿੰਮੇਵਾਰੀ ਕੌਣ ਲਵੇਗਾ? ਆਪ ਜੀ ਇਹ ਵੀ ਭਲੀਭਾਂਤ ਜਾਣਦੇ ਹੋ ਕਿ ਫੈਸਲੇ ਸੁਣਾਉਣ ਵਾਲੇ ਉਹਨਾਂ ਸਿੰਘ ਸਾਹਿਬਾਨ ਨੂੰ ਕਿਸ ਤਰਾਂ ਜਲੀਲ ਕਰਕੇ ਅਹੁਦਿਆਂ ਤੋਂ ਲਾਂਭੇ ਕੀਤਾ ਗਿਆ। ਉਹਨਾਂ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਅਤੇ ਹੁਣ ਉਹਨਾਂ ਹੁਕਮਨਾਮਿਆਂ ਨੂੰ ਹੀ ਆਪਣੇ ਖਿਲਾਫ ਕਤਲ ਕਰਾਉਣ ਦੀ ਸਾਜਿਸ਼ ਤੱਕ ਦੱਸਣਾ, ਸਾਬਤ ਕਰਦਾ ਹੈ ਕਿ ਉਸ ਦੀ ਨਿਗਾਹ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਹਸਤੀ ਹੈ। ਇਸ ਲਈ ਅਸੀਂ ਆਪਜੀ ਨੂੰ ਬੇਨਤੀ ਕਰਦੇ ਹਾਂ ਕਿ ਸ ਸੁਖਬੀਰ ਸਿੰਘ ਬਾਦਲ ਨੂੰ ਫੌਰੀ ਤਲਬ ਕਰਕੇ ਉਸਤੋਂ ਇਸ ਹੁਕਮਨਾਮੇ ਨੂੰ ਸਾਜਿਸ਼ ਕਹਿਣ ਦੇ ਸਬੂਤ ਮੰਗੇ ਜਾਣ ਅਤੇ ਜੇ ਗਲਤ ਬਿਆਨੀ ਕੀਤੀ ਹੈ ਤਾਂ ਉਸ ਨੂੰ ਪੰਥ ਚੋਂ ਛੇਕਿਆ ਜਾਵੇ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਵੀ ਜਵਾਬ ਤਲਬੀ ਕੀਤੀ ਜਾਵੇ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਪ੍ਰਧਾਨੀ ਪ੍ਰੰਪਰਾ ਦੀ ਤੌਹੀਨ ਕਿਵੇਂ ਅਤੇ ਕਿਸ ਮਜਬੂਰੀ ਤਹਿਤ ਸਹਿਣ ਕਰ ਗਏ। ਅਸੀਂ ਆਪ ਜੀ ਤੋਂ ਆਸ ਕਰਦੇ ਹਾਂ ਕਿ ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਅਜਿਹੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰੋਗੇ। ਆਪ ਜੀ ਦੇ ਸ਼ੁਭਚਿੰਤਕ-; ਸ ਮਿੱਠੂ ਸਿੰਘ ਕਾਹਨੇਕੇ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਅਮਰੀਕ ਸਿੰਘ ਸ਼ਾਹਪੁਰ, ਸ ਪਾਲ ਸਿੰਘ ਗਹਿਲਾ, ਸ ਮਨਿੰਦਰ ਸਿੰਘ ਧੁੰਨਾ (ਜ਼ਿਲਾ ਪ੍ਰਧਾਨ ਅੰਮ੍ਰਿਤਸਰ), ਸ ਬਿਕਰਮਜੀਤ ਸਿੰਘ ਨਵਾਂ ਪਿੰਡ, ਸ ਮਧੂਪਾਲ ਸਿੰਘ ਗੋਗਾ, ਸ ਸੁਖਰਾਜ ਸਿੰਘ ਸੋਹਲ, ਸ ਦਿਲਪ੍ਰੀਤ ਸਿੰਘ, ਸ ਜਸਬੀਰ ਸਿੰਘ ਖਾਲਸਾ, ਸ ਪਰਵਿੰਦਰ ਸਿੰਘ, ਸ ਜਗਤਾਰ ਸਿੰਘ ਗਿੱਲ
Shiromani Akali Dal (ਪੁਨਰ ਸੁਰਜੀਤ) tweet media
PA
0
0
0
13
Shiromani Akali Dal (ਪੁਨਰ ਸੁਰਜੀਤ)
ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਕਰਕੇ ਬਣਾਵਾਂਗੇ ਸਾਂਝਾ ਪੰਥਕ ਮੁਹਾਜ-ਗਿਆਨੀ ਹਰਪ੍ਰੀਤ ਸਿੰਘ। ਜਲੰਧਰ-: 25 ਅਪ੍ਰੈਲ () ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਕ ਸਾਂਝਾ ਮੁਹਾਜ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਖੇਤਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਧਿਰਾਂ ਦੀ ਇਕ ਸਾਂਝੀ ਮੀਟਿੰਗ ਤੋਂ ਬਾਦ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਜਲੰਧਰ ਵਿੱਚ ਹੋਈ ਅੱਜ ਦੀ ਇਸ ਮੀਟਿੰਗ ਵਿੱਚ ਯੁਨਾਈਟਡ ਅਕਾਲੀ ਦਲ ਵੱਲੋਂ ਸ ਗੁਰਦੀਪ ਸਿੰਘ ਬਠਿੰਡਾ, ਸ ਬੂਟਾ ਸਿੰਘ ਰਣਸੀਂਹ, ਅਕਾਲੀ ਦਲ ਸੁਤੰਤਰ ਵੱਲੋਂ ਸ ਪਰਮਜੀਤ ਸਿੰਘ ਸਹੌਲੀ, ਬੇਗਮਪੁਰਾ ਖਾਲਸਾ ਰਾਜ ਪਾਰਟੀ ਵੱਲੋਂ ਸ ਗੁਰਿੰਦਰ ਸਿੰਘ ਬਾਜਵਾ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸ ਇੰਦਰਜੀਤ ਸਿੰਘ, ਕੌਮੀ ਇਨਸਾਫ ਮੋਰਚੇ ਤੋਂ ਸ ਪਾਲ ਸਿੰਘ ਫਰਾਂਸ ਸ਼ਾਮਲ ਹੋਏ। ਮੀਟਿੰਗ ਵਿੱਚ ਸਾਰੀਆਂ ਧਿਰਾਂ ਨੇ ਸਾਂਝੇ ਪ੍ਰੋਗਰਾਮ ਤਹਿਤ ਮਿਲ ਕੇ ਚੱਲਣ ਦਾ ਅਹਿਦ ਕੀਤਾ। ਇਸ ਮੀਟਿੰਗ ਵਿੱਚ ਇਕ ਸਾਂਝੀ ਕਮੇਟੀ ਬਣਾਉਣ ਦਾ ਵੀ ਫੈਸਲਾ ਹੋਇਆ ਜੋ ਰਹਿੰਦੇ ਪੰਥਕ ਗਰੁੱਪਾਂ ਅਤੇ ਹਮਖਿਆਲੀ ਕਿਸਾਨ ਯੂਨੀਅਨ ਨਾਲ ਏਕਤਾ ਬਾਰੇ ਗੱਲਬਾਤ ਕਰੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਵੱਡੀ ਉਪਲੱਬਧੀ ਹੋਵੇਗੀ ਜੇ ਸਾਰੀਆਂ ਧਿਰਾਂ ਸਾਂਝੇ ਪਲੇਟਫਾਰਮ 'ਤੇ ਇਕੱਤਰ ਹੋ ਜਾਂਦੀਆਂ ਹਨ। ਅੱਜ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ, ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸਰਵਣ ਸਿੰਘ ਫਿਲੌਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਮਹਿੰਦਰਪਾਲ ਸਿੰਘ ਬਿਨਾਕਾ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਹਰਵਿੰਦਰ ਸਿੰਘ ਚਿਤਕਾਰਾ, ਸ ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਨਗਰ, ਸ ਸੁਖਮੋਹਨ ਸਿੰਘ ਸਹਿਗਲ, ਸ ਬਲਜੀਤ ਸਿੰਘ ਅਕਾਲੀਆਂ ਵਾਲਾ, ਸ ਗੁਰਲਾਭ ਸਿੰਘ ਧਰਮਕੋਟ, ਸ ਸੁਖਦੇਵ ਸਿੰਘ ਫਗਵਾੜਾ, ਸ ਪਰਮਪਾਲ ਸਿੰਘ ਸਭਰਾਅ, ਸ ਅਵਤਾਰ ਸਿੰਘ ਕਲੇਰ ਸ ਜਗਜੀਤ ਸਿੰਘ ਗਾਬਾ ਆਦਿ ਆਗੂ ਹਾਜਿਰ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet media
PA
0
0
0
11
Shiromani Akali Dal (ਪੁਨਰ ਸੁਰਜੀਤ) 리트윗함
Singh Sahib Giani Harpreet Singh
Singh Sahib Giani Harpreet Singh@J_Harpreetsingh·
ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਆਪਣਾ ਏਜੰਡਾ "ਅਕਾਲੀ ਐਲਾਨਨਾਮਾ" ਜਾਰੀ ਕੀਤਾ ਗਿਆ। ਇਸ ਮੌਕੇ ਕਈ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ। ਮੈਂ ਆਸ ਕਰਦਾ ਹਾਂ ਕਿ ਇਹ ਐਲਾਨਨਾਮਾ ਪੰਥਕ ਅਤੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ। #AkaliElannama #VisionDocument #ShiromaniAkaliDalPunarSurjit #PressConference #ChandigarhPressClub #GianiHarpreetSingh
PA
6
5
38
1.4K
Shiromani Akali Dal (ਪੁਨਰ ਸੁਰਜੀਤ)
ਦੋ ਦਸੰਬਰ ਨੂੰ ਪੁਨਰ ਸੁਰਜੀਤ ਹੋਏ ਅਕਾਲੀ ਦਲ ਦਾ ਇਹ ਐਲਾਨਨਾਮਾ ਪੰਜਾਬ ਨੂੰ ਪੁਨਰ ਸੁਰਜੀਤ ਕਰੇਗਾ- ਗਿਆਨੀ ਹਰਪ੍ਰੀਤ ਸਿੰਘ। ਇਹ ਐਲਾਨਨਾਮਾ ਹੋਰਨਾਂ ਪਾਰਟੀਆਂ ਵਾਂਗ ਸਿਰਫ ਵਿਖਾਵੇ ਲਈ ਨਹੀ, ਇਸ 'ਤੇ ਕੰਮ ਕੀਤਾ ਜਾਵੇਗਾ- ਸ ਇਕਬਾਲ ਸਿੰਘ ਝੂੰਦਾਂ। ਚੰਡੀਗੜ੍ਹ-: 23 ਅਪ੍ਰੈਲ ( ) ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਸੀ। ਜਿਸਨੇ ਉਹਨਾਂ ਆਦੇਸ਼ਾਂ ਅਨੁਸਾਰ ਨਵੀਂ ਭਰਤੀ ਕਰਕੇ ਡੈਲੀਗੇਟ ਇਜਲਾਸ ਰਾਹੀਂ ਲੀਡਰਸ਼ਿਪ ਉਭਾਰਨ ਦਾ ਉਪਰਾਲਾ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਉਸ ਡੈਲੀਗੇਟ ਇਜਲਾਸ ਵਿੱਚ ਹੀ ਸਾਰੇ ਸੀਨੀਅਰ ਲੀਡਰਾਂ ਦੀ ਸਲਾਹ ਨਾਲ ਨਵੀਂ ਲੀਡਰਸ਼ਿਪ ਲਈ ਨਵਾਂ ਪੰਥ-ਪੰਜਾਬ ਪੱਖੀ ਏਜੰਡਾ ਨਿਰਧਾਰਿਤ ਕਰਨ ਲਈ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਸ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣੀ ਉਸ ਕਮੇਟੀ ਨੇ ਪੈਂਤੀ ਤੋਂ ਵੱਧ ਮੀਟਿੰਗਾਂ ਕਰਕੇ, ਡੂੰਘੀ ਵਿਚਾਰ ਚਰਚਾ ਤੋਂ ਬਾਅਦ ਇਹ ਦਸਤਾਵੇਜ਼ ਤਿਆਰ ਕੀਤਾ ਹੈ। ਜਿਸ ਨੂੰ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਪੱਧਰ 'ਤੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਪ੍ਰੈੱਸ ਰਾਹੀਂ ਪੰਜਾਬ ਦੇ ਨਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਸਤਾਵੇਜ ਵਿੱਚ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਬੋਲ ਬਾਲੇ ਦੀ ਗੱਲ ਕਰਦਿਆਂ ਪੰਜਾਬ ਦੀ ਨੁਹਾਰ ਬਦਲਣ ਲਈ ਹਰ ਵਿਸ਼ੇ ਨੂੰ ਛੋਹਿਆ ਗਿਆ ਹੈ। ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਐਲਾਨਨਾਮੇ ਅਨੁਸਾਰ ਪਾਰਟੀ ਵਿੱਚ ਇਕ ਆਗੂ ਇਕ ਅਹੁਦਾ ਅਤੇ ਪਰਿਵਾਰ ਵਿੱਚ ਇਕ ਹੀ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ। ਪਾਰਟੀ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਅਤੇ ਉਹ ਲਗਾਤਾਰ ਦੋ ਵਾਰ ਹੀ ਪ੍ਰਧਾਨ ਰਹਿ ਸਕੇਗਾ। ਪਾਰਟੀ ਪ੍ਰਧਾਨ ਕੋਈ ਚੋਣ ਨਹੀਂ ਲੜਨਗੇ ਅਤੇ ਜੇਕਰ ਚੋਣ ਲੜਨਾ ਚਾਹੁਣ ਤਾਂ ਪ੍ਰਧਾਨਗੀ ਤੋਂ ਇਕ ਸਾਲ ਪਹਿਲਾਂ ਅਸਤੀਫਾ ਦੇਣਾ ਹੋਵੇਗਾ। ਪਾਰਟੀ ਵਿੱਚ ਯੂਥ ਵਿੰਗ ਦੀ ਉਮਰ ਹੱਦ 37 ਸਾਲ ਹੋਵੇਗੀ। ਇਸ ਦਸਤਾਵੇਜ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੁਨਰ-ਸੁਰਜੀਤ ਕਰਕੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਯੂਨਿਟ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਐਲਾਨ ਨਾਮੇ ਅਨੁਸਾਰ ਪੰਥਕ ਦ੍ਰਿਸ਼ਟੀਕੋਣ ਵਿੱਚ ਦਸ ਗੁਰੂ ਸਹਿਬਾਨ ਅਤੇ ਗੁਰੂ ਗ੍ਰੰਥ ਸਹਿਬ ਜੀ ਦੇ ਫਲਸਫੇ ਦੇ ਪ੍ਰਸਾਰ ਅਤੇ ਪ੍ਰਚਾਰ ਕਰਨ ਦੀ ਗੱਲ ਕੀਤੀ ਗਈ ਹੈ ਜੋ ਅਕਾਲੀ ਦਲ ਦੇ ਪੁਰਾਣੇ ਸਰੂਪ ਨੂੰ ਪੁਨਰ ਜੀਵਤ ਕਰੇਗਾ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਅਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਵਿਧੀ ਵਿਧਾਨ ਬਣਾਉਣ ਬਾਰੇ ਉਪਰਾਲੇ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਸ ਦਸਤਾਵੇਜ ਵਿੱਚ ਗੰਭੀਰਤਾ ਨਾਲ ਗੱਲ ਕੀਤੀ ਗਈ ਹੈ। ਤਾਂ ਜੋ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਪੰਜਾਬ ਦੀ ਪੁਨਰ ਉਸਾਰੀ ਕੀਤੀ ਜਾ ਸਕੇ। ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਅਸਲ ਮਕਸਦ ਇਹੋ ਹੈ। ਉਹਨਾਂ ਕਿਹਾ ਕਿ ਇਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਅੱਜ ਤੋਂ ਯਤਨ ਸ਼ੁਰੂ ਕਰ ਦਿੱਤੇ ਜਾਣਗੇ। ਹੋਰਨਾਂ ਰਾਜਨੀਤਿਕ ਪਾਰਟੀਆਂ ਵਾਂਗ ਇਹ ਸਿਰਫ਼ ਵਿਖਾਵੇ ਲਈ ਨਹੀਂ ਹੋਵੇਗਾ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਸ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਸਤਵਿੰਦਰ ਸਿੰਘ ਟੌਹੜਾ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਗੁਰਮੋਹਨ ਸਿੰਘ ਵਾਲੀਆ, ਸ ਭੁਪਿੰਦਰ ਸਿੰਘ ਸੇਖੁਪੁਰਾ, ਸ ਪਰਮਪਾਲ ਸਿੰਘ ਸਭਰਾਅ, ਸ ਜਗਜੀਤ ਸਿੰਘ ਕੋਹਲੀ ਸਮੇਤ ਕਈ ਵੱਡੇ ਆਗੂ ਮੌਜੂਦ ਸਨ। ਪ੍ਰੈਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet media
PA
0
0
1
19
Shiromani Akali Dal (ਪੁਨਰ ਸੁਰਜੀਤ)
ਐਸ ਜੀ ਪੀ ਸੀ ਧਾਰਮਿਕ ਸਖਸ਼ੀਅਤਾਂ ਵਿਰੁੱਧ ਬਦਲਾਖੋਰੀ ਬੰਦ ਕਰੇ- ਸ ਧਾਂਦਰਾ, ਸ ਕੰਧੋਲਾ, ਸ ਸ਼ੇਰਗਿੱਲ। ਚੰਡੀਗੜ੍ਹ-: 22 ਅਪ੍ਰੈਲ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਗਿਆਨੀ ਰਘਬੀਰ ਸਿੰਘ ਦੇ ਸਮਾਨ ਦੀ ਤਲਾਸ਼ੀ ਕਰਨਾ ਅਤੇ ਉਨਾਂ ਤੋਂ ਗੇਟ ਪਾਸ ਦੀ ਮੰਗ ਕਰਨਾ ਧਾਰਮਿਕ ਸ਼ਖਸ਼ੀਅਤਾਂ ਦਾ ਘੋਰ ਅਪਮਾਨ ਹੈ, ਅਤੇ ਇਹ ਸਿਰਫ ਅਕਾਲੀ ਦਲ ਬਾਦਲ ਦੇ ਖਿਲਾਫ ਦੋ ਦਸੰਬਰ 2024 ਨੂੰ ਹੋਈ ਧਾਰਮਿਕ ਕਾਰਵਾਈ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਸ ਹਰਬੰਸ ਸਿੰਘ ਕੰਧੋਲਾ, ਸੀਨੀਅਰ ਮੀਤ ਪ੍ਰਧਾਨ, ਭਰਪੂਰ ਸਿੰਘ ਧਾਂਦਰਾ ਅਤੇ ਸ ਭਜਨ ਸਿੰਘ ਸ਼ੇਰਗਿੱਲ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ। ਇਹਨਾਂ ਆਗੂਆਂ ਨੇ ਕਿਹਾ ਕਿ ਹੁਣ ਗੱਲ ਸਪਸ਼ਟ ਹੋ ਗਈ ਹੈ ਕਿ ਧਾਰਮਿਕ ਅਹੁਦਿਆਂ ਤੇ ਸੁਸ਼ੋਭਤ ਉੱਚ ਸ਼ਖਸ਼ੀਅਤਾਂ ਜਦੋਂ ਵੀ ਸ਼੍ਰੋਮਣੀ ਕਮੇਟੀ 'ਤੇ ਕਾਬਜ ਪਰਿਵਾਰ ਦੀਆਂ ਆਪਹੁਦਰੀਆਂ ਦੇ ਖਿਲਾਫ ਜਾਣਗੀਆਂ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਲੋਕਾਂ ਵਿੱਚ ਬੇਇੱਜਤ ਕੀਤਾ ਜਾਂਦਾ ਰਹੇਗਾ। ਇਸ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਤੋਂ ਹੋਈ ਸੀ ਜਿਨਾਂ ਨੂੰ 1999 ਵਿੱਚ ਸ ਪ੍ਰਕਾਸ਼ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਤੋਂ ਬਾਅਦ ਨਵੀਂ ਐਗਜੈਕਟਿਵ ਕਮੇਟੀ ਤੋਂ ਹਟਵਾਇਆ ਸੀ। ਉਹਨਾਂ ਦੀ ਥਾਂ ਆਉਣ ਵਾਲੇ ਗਿਆਨੀ ਪੂਰਨ ਸਿੰਘ ਨੂੰ ਵੀ ਜਦੋਂ ਹਟਾਇਆ ਗਿਆ ਤਾਂ ਉਹ ਆਪਣੇ ਜੁੱਤੇ ਗੱਡੀ ਵਿੱਚ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਉਹਨਾਂ ਦੀ ਗੱਡੀ ਵਾਪਸ ਲੈ ਲਈ ਗਈ ਤਾਂ ਉਹਨਾਂ ਨੂੰ ਨੰਗੇ ਪੈਰੀਂ ਘਰ ਜਾਣਾ ਪਿਆ ਸੀ। ਉਸੇ ਭੈੜੀ ਰਿਵਾਇਤ ਨੂੰ ਜਾਰੀ ਰੱਖਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਫਿਰ ਗਿਆਨੀ ਰਘਬੀਰ ਸਿੰਘ ਨੂੰ ਵੀ ਅਹੁਦਿਆਂ ਤੋਂ ਵੱਖ ਕੀਤਾ ਗਿਆ। ਪਰ ਹੁਣ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਸਮਾਨ ਚੁੱਕਣ ਲੱਗਿਆਂ ਤੰਗ ਪਰੇਸ਼ਾਨ ਕਰਨ ਦੀ ਨਵੀਂ ਰਿਵਾਇਤ ਪਾਈ ਗਈ ਹੈ। ਉਪਰੋਕਤ ਆਗੂਆਂ ਨੇ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸਿੰਘ ਸਾਹਿਬ ਖਿਲਾਫ ਹੋਈ ਇਸ ਅਪਮਾਨਜਨਕ ਘਟਨਾ ਖਿਲਾਫ ਜੋਰਦਾਰ ਅਵਾਜ ਉਠਾਉਣ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet media
PA
0
0
1
20
Shiromani Akali Dal (ਪੁਨਰ ਸੁਰਜੀਤ) 리트윗함
Singh Sahib Giani Harpreet Singh
Singh Sahib Giani Harpreet Singh@J_Harpreetsingh·
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਵਿਧਾਇਕਾਂ ਨੂੰ ਤਾੜਨਾ ਕਰਨਾ ਅਤੇ ਛਵੀ ਸੁਧਾਰਨ ਦੀ ਗੱਲ ਕਰਨਾ ਇਹ ਸਾਬਤ ਕਰਦਾ ਹੈ ਕਿ ਸੱਤਾਧਾਰੀ ਧਿਰ ਦੇ ਅੰਦਰ ਹੀ ਲੁੱਟ ਖਸੁੱਟ ਅਤੇ ਧੱਕੇਸ਼ਾਹੀ ਦੇ ਮਾਮਲੇ ਗੰਭੀਰ ਪੱਧਰ ‘ਤੇ ਮੌਜੂਦ ਹਨ। ਹੁਣ ਲੁਧਿਆਣਾ ਦੇ ਇੱਕ ਵਿਧਾਇਕ ‘ਤੇ ਪ੍ਰਸਿੱਧ ਕੀਰਤਨੀਏ ਹਰਬੰਸ ਸਿੰਘ ਜਗਾਧਰੀ ਵਾਲਿਆਂ ਦੇ ਪਰਿਵਾਰ ਦੀ ਜਾਇਦਾਦ ਹੜਪਣ ਦੇ ਗੰਭੀਰ ਦੋਸ਼ ਸਾਹਮਣੇ ਆਉਣੇ ਬਹੁਤ ਚਿੰਤਾਜਨਕ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਂਚ ਕਰਨ ਦੀ ਬਜਾਏ ਪਰਿਵਾਰ ਨੂੰ ਧਮਕਾ ਕੇ ਆਪਣੇ ਹੱਕ ਵਿੱਚ ਵੀਡੀਓ ਬਣਵਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਦੋਂ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਸੱਚਾਈ ਸਾਹਮਣੇ ਰੱਖ ਦਿੱਤੀ ਹੈ, ਤਾਂ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਰੰਤ FIR ਦਰਜ਼ ਕਰਕੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਈ ਜਾਵੇ। ਇਨਸਾਫ਼ ਵਿੱਚ ਹੋਰ ਦੇਰੀ ਨਾ ਹੋਵੇ-ਇਸ ਪਰਿਵਾਰ ਨੂੰ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।
Singh Sahib Giani Harpreet Singh tweet media
PA
1
6
18
392
Shiromani Akali Dal (ਪੁਨਰ ਸੁਰਜੀਤ)
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜਥੇਬੰਦਕ ਢਾਂਚੇ ਦਾ ਐਲਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪਾਰਟੀ ਬੁਲੰਦੀਆਂ ਨੂੰ ਛੂਹੇਗੀ : ਜਿਲਾ ਪ੍ਰਧਾਨ ਗਿੱਲ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲਾ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਉਨ੍ਹਾਂ ਵੱਲੋਂ ਸੀਨੀਅਰ ਮੀਤ ਪ੍ਰਧਾਨ, ਮੁੱਖ ਬੁਲਾਰਾ, ਜਰਨਲ ਸਕੱਤਰ, ਸਲਾਹਕਾਰ, ਜਥੇਬੰਦਕ ਸਕੱਤਰ ਸਮੇਤ ਮੀਤ ਪ੍ਰਧਾਨਾਂ ਦਾ ਐਲਾਨ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪਾਰਟੀ ਦੇ ਸੀਨੀਅਰ ਵੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਮੇਤ ਸਮੁੱਚੀ ਭਾਰਤੀ ਵੱਲੋਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਸੌਂਪੀ ਸੀ ਜਿਸ ਦੇ ਮੱਦੇ ਨਜ਼ਰ ਜ਼ਿਲਾ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਜਬੂਤ ਕਰਦਿਆਂ ਹੋਇਆ ਜ਼ਿਲਾ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ । ਇਸ ਮੌਕੇ ਤੇ ਚੁਣੇ ਗਏ ਅਹੁਦੇਦਾਰਾਂ ਵੱਲੋਂ ਅਕਾਲ ਤਖਤ ਮਹਾਨ ਹੈ ਦੇ ਨਾਆਰੇ ਵੀ ਲਾਏ ਗਏ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਹੋਇਆਂ ਅਮਰੀਕ ਸਿੰਘ ਧਰਮੀ ਫੌਜੀ ਕਲਾਨੌਰ ਨੂੰ ਮੁੱਖ ਬੁਲਾਰਾ, ਲਖਬੀਰ ਸਿੰਘ ਪਨਿਆੜ, ਪਿਆਰਾ ਸਿੰਘ ਭੰਗੂ ਸੇਵਾ ਮੁਕਤ ਸੀਸੀਡੀਓ, ਰਤਨ ਸਿੰਘ ਵਾਹਲਾ, ਡਾਕਟਰ ਪਲਵਿੰਦਰ ਸਿੰਘ ਹਕੀਮਪੁਰ, ਸੇਵਾ ਮੁਕਤ ਇੰਸਪੈਕਟਰ ਗੁਰਬਚਨ ਸਿੰਘ ਕੋਟਲਾ ਮੁਗਲਾਂ , ਜਸਪਾਲ ਸਿੰਘ ਨੈਣੇਕੋਟ, ਬਲਵਿੰਦਰ ਸਿੰਘ ਰਣੀਆ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲਵਿੰਦਰ ਅਮਰਜੀਤ ਸਿੰਘ ਇੰਦਰਾਵਾਲ, ਜਸਬੀਰ ਸਿੰਘ ਸ਼ਾਹ ਜਫ਼ਰਵਾਲ, ਚੈਨ ਸਿੰਘ ਸਪਰਾਏ ਕੋਠੀ, ਦਿਲਜੋਤ ਸਿੰਘ ਡੇਹਰੀਵਾਲ ਦਰੋਗਾ, ਸੁਰਿੰਦਰ ਸਿੰਘ ਮੁਰੀਦ ਕੇ, ਨਰਿੰਦਰ ਸਿੰਘ ਖਹਿਰਾ ਕੋਟਲੀ, ਰਣਜੀਤ ਸਿੰਘ ਅਵਾਨ, ਸੁਵਿੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਦੀਨਾ ਨਗਰ, ਸੁਖਜਿੰਦਰ ਸਿੰਘ ਮਧਰੇ, ਨਿਸ਼ਾਨ ਸਿੰਘ ਮੰਗਲ ਸੈਨ, ਗੁਲਾਬ ਸਿੰਘ ਲੋਪਾ, ਜਤਿੰਦਰ ਸਿੰਘ ਭੁੱਲਰ‌ ਅਠਵਾਲ , ਰੂਪ ਸਿੰਘ ਦੂਲਾ ਨੰਗਲ ਅਤੇ ਹਰਜੀਤ ਸਿੰਘ ਬਰੀਲਾ ਨੂੰ ਜ਼ਿਲਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਡਾਕਟਰ ਸੁਖਦੇਵ ਸਿੰਘ ਬਿਧੀਪੁਰ, ਰਵਿੰਦਰ ਸਿੰਘ ਗੁਰਦਾਸ ਨੰਗਲ, ਜਗੀਰ ਸਿੰਘ ਕੋਟਲਾ , ਹਰ ਪ੍ਰਤਾਪ ਸਿੰਘ ਦੀਪੇਵਾਲ, ਸੁਰਜੀਤ ਸਿੰਘ ਗੋਰਾ ਇੰਦਰਾਂਵਾਲ, ਡਾਕਟਰ ਪਾਲ ਸਿੰਘ ਰੋਸਾ, ਹਰਵੰਤ ਸਿੰਘ ਔਲਖ, ਰਘਬੀਰ ਸਿੰਘ ਜੌੜਾ ਵਡਾਲਾ ਬਾਂਗਰ, ਨਿਸਾਨ ਸਿੰਘ ਮੁਸਤਫਾਪੁਰ , ਕਸ਼ਮੀਰ ਸਿੰਘ ਬੱਲ, ਮਨਜੀਤ ਸਿੰਘ ਆਲੋਵਾਲ, ਇੰਸਪੈਕਟਰ ਬਖਸੀਸ ਸਿੰਘ ਠੇਠਰਕੇ ,ਨਿਸ਼ਾਨ ਸਿੰਘ ਹਵੇਲੀਆਂ , ਦਿਲਬਾਗ ਸਿੰਘ ਪੱਬਾਰਾਲੀ ਅਤੇ ਗੁਰਬਾਜ ਸਿੰਘ ਰੱਤਾ ਨੂੰ ਜ਼ਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਡਾਕਟਰ ਜਸਪਾਲ ਸਿੰਘ ਸ਼ਾਲੇ ਚੱਕ, ਕੁਲਬੀਰ ਸਿੰਘ ਕੋਟ ਮੀਆ ਸਾਹਿਬ, ਸੁਖਪਾਲ ਸਿੰਘ ਤਲਵੰਡੀ ਗਰਾਇਆ, ਰਘਬੀਰ ਸਿੰਘ ਬਲੀਮ , ਜਗੀਰ ਸਿੰਘ ਕਲਿਆਣਪੁਰ, ਨਰੇਸ਼ ਮਸੀਹ ਖੁਸ਼ਹਾਲਪੁਰ, ਡਾਕਟਰ ਗੁਰਭੇਜ ਸਿੰਘ ਬਹਿਲੋਲਪੁਰ, ਮੇਜਰ ਸਿੰਘ ਮੰਗੀਆਂ, ਗੁਲਜਾਰ ਸਿੰਘ ਕਲਾਨੌਰ, ਸਾਹਿਬ ਸਿੰਘ ਕੰਗ, ਦਿਲਬਾਗ ਸਿੰਘ ਮੁਸਤਫਾਪੁਰ, ਬਿਕਰਮਜੀਤ ਸਿੰਘ ਸਰਾਂ, ਤਰਸੇਮ ਸਿੰਘ ਦੂਲਾ ਨੰਗਲ, ਦਵਿੰਦਰ ਸਿੰਘ ਲੱਡਾ ਅਤੇ ਮਨਦੀਪ ਸਿੰਘ ਕੋਟ ਕਰਮ ਚੰਦ ਨੂੰ ਜ਼ਿਲਾ ਮੀਤ ਪ੍ਰਧਾਨ ਥਾਪਿਆ ਗਿਆ। ਇਸ ਢਾਂਚੇ ਵਿੱਚ ਮਾਸਟਰ ਗੁਰਮੇਜ ਸਿੰਘ ਸੰਧੂ ਭੁਪਿੰਦਰ ਸਿੰਘ ਬੱਬਰੀ ਨੰਗਲ, ਵੱਸਣ ਸਿੰਘ ਬਖਤਪੁਰ , ਡਾਕਟਰ ਵਿਨੋਦ ਕੁਮਾਰ, ਮਨਜੀਤ ਸਿੰਘ ਜਾਪੂਵਾਲ, ਥਾਣੇਦਾਰ ਮੰਗਲ ਸਿੰਘ, ਲਵਜੀਤ ਸਿੰਘ ਸੰਧੂ, ਸੁਰਜੀਤ ਸਿੰਘ ਗਿੱਲ, ਹਰਦੇਵ ਸਿੰਘ ਬੂਰਾ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਬਾਬਾ ਜੋਗਿੰਦਰ ਸਿੰਘ ਉਗੁੜੂ ਖਹਿਰਾ, ਯਾਦਵਿੰਦਰ ਸਿੰਘ ਭੀਖੋਵਾਲੀ, ਮਾਸਟਰ ਸੁਰਜੀਤ ਕੁਮਾਰ, ਬਲਵਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਧਾਰੀਵਾਲ ਕਲਾਂ, ਸੰਦੀਪ ਕੁਮਾਰ, ਅਜੈਬ ਸਿੰਘ ਘੈਸਲ, ਬਾਬਾ ਬੀਰ ਸਿੰਘ ਵੀਲਾ ਤੇਜਾ ,ਜਗਜੀਤ ਸਿੰਘ ਜੌੜਾ ਸਿੰਘਾਂ, ਬਾਵਾ ਸਿੰਘ ਰੋਸੇ , ਬਾਬਾ ਪਰਲੋਕ ਸਿੰਘ , ਅਜੀਤ ਸਿੰਘ ਘੁੰਮਣ, ਸੁੱਚਾ ਸਿੰਘ ਸਰਾਵਾਂ, ਮੋਹਣ ਸਿੰਘ ਅਲੜਪਿੰਡੀ , ਮਨਜੀਤ ਸਿੰਘ ਜਾਪੂਵਾਲ, ਜੋਗਿੰਦਰ ਸਿੰਘ ਸਾਲੇ ਚੱਕ, ਸਤਨਾਮ ਸਿੰਘ ਖਹਿਰਾ, ਗੁਰਨਾਮ ਸਿੰਘ ਚੌਹਾਨ , ਕਾਬਲ ਸਿੰਘ ਨਾਰਵਾਂ , ਡਾਕਟਰ ਰਵਿੰਦਰ ਸਿੰਘ ਬਟਾਲਾ, ਮਨਦੀਪ ਸਿੰਘ ਸੈਣੀ , ਕੁਲਜੀਤ ਸਿੰਘ ਬਹਿਰਾਮਪੁਰ, ਗੁਰਏਕ ਸਿੰਘ ਸੰਧੂ ਨੂੰ ਜਿਲਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਜਦਕਿ ਬੀਰਜਤਿੰਦਰ ਸਿੰਘ ਸੋਨੀ ਭਿਖਾਰੀ ਵਾਲ, ਮਗਵਿੰਦਰ ਸਿੰਘ ਮੰਗੀਆ, ਦਿਲਪ੍ਰੀਤ ਸਿੰਘ, ਸੁਖਬੀਰ ਸਿੰਘ, ਗਗਨਦੀਪ ਸਿੰਘ, ਗੁਰਮੁਖ ਸਿੰਘ , ਲਖਵਿੰਦਰ ਸਿੰਘ ਲੱਖਾ, ਅਤਿੰਦਰ ਪਾਲ ਸਿੰਘ ਨੂੰ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦਾ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।
Shiromani Akali Dal (ਪੁਨਰ ਸੁਰਜੀਤ) tweet mediaShiromani Akali Dal (ਪੁਨਰ ਸੁਰਜੀਤ) tweet media
PA
0
0
0
15
Shiromani Akali Dal (ਪੁਨਰ ਸੁਰਜੀਤ)
ਗੜ੍ਹਸ਼ੰਕਰ ਦੇ ਪਿੰਡ ਜੀਵਨਪੁਰ ਗੁੱਜਰਾਂ ਵਿੱਚ ਅਮਰੀਕਾ ਤੋਂ ਆਏ ਇੱਕ ਬਜ਼ੁਰਗ NRI ਜੋੜੇ ਨਾਲ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੱਲੋਂ ਕੀਤੀ ਗਈ ਕਥਿਤ ਬਦਸਲੂਕੀ ਅਤੇ ਪੁਲਿਸ ਕੇਸ ਦਰਜ਼ ਕਰਵਾ ਕੇ ਉਹਨਾਂ ਨੂੰ ਟਿਕਟਾਂ ਕੈਂਸਲ ਕਰਨ ਲਈ ਮਜਬੂਰ ਕਰਨਾ ਬੇਹੱਦ ਮੰਦਭਾਗਾ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਵਾਪਸ ਆਉਣ ਦੇ ਸੱਦੇ ਦੇ ਰਹੇ ਹਨ, ਪਰ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਵਿਧਾਇਕ ਸੱਤਾ ਦੇ ਨਸ਼ੇ ਵਿੱਚ NRI ਬਜ਼ੁਰਗਾਂ ਨੂੰ ਧਮਕਾ ਕੇ ਪੰਜਾਬ ਦਾ ਅਕਸ ਖ਼ਰਾਬ ਕਰ ਰਹੇ ਹਨ। ਜੇਕਰ ਆਪਣੀ ਹੀ ਧਰਤੀ 'ਤੇ ਆ ਕੇ ਪੰਜਾਬੀ ਸੁਰੱਖਿਅਤ ਨਹੀਂ ਹਨ ਅਤੇ ਪੁਲਿਸ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਤਾਂ ਕਿਸੇ ਦਾ ਵਾਪਿਸ ਆਉਣ ਨੂੰ ਦਿਲ ਕਿਵੇਂ ਕਰੇਗਾ? ਸਿਰਫ਼ ਵਿਧਾਇਕਾਂ ਦੀਆਂ 'ਕਲਾਸਾਂ' ਲਗਾਉਣ ਨਾਲ ਗੱਲ ਨਹੀਂ ਬਣਨੀ, ਮੁੱਖ ਮੰਤਰੀ ਨੂੰ ਹੁਣ ਇਸ ਧੱਕੇਸ਼ਾਹੀ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ - -ਗਿਆਨੀ ਹਰਪ੍ਰੀਤ ਸਿੰਘ @
Shiromani Akali Dal (ਪੁਨਰ ਸੁਰਜੀਤ) tweet media
PA
0
0
0
29
Shiromani Akali Dal (ਪੁਨਰ ਸੁਰਜੀਤ)
'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026' ਦੇ ਕਾਨੂੰਨ ਬਣਨ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ, ਸਰਕਾਰ ਦਾ ਇਸ ਉਦਮ ਲਈ ਧੰਨਵਾਦ। ਉਹਨਾਂ ਲਈ ਕੋਈ ਸ਼ਬਦ ਨਹੀਂ ਜਿੰਨਾ ਨੇ ਸਰਕਾਰਾਂ ਵਿੱਚ ਰਹਿੰਦਿਆ ਇਸ ਤਰਾਂ ਦਾ ਕਾਨੂੰਨ ਨਹੀਂ ਬਣਾਇਆ ਜਾਂ ਜਿੰਨਾ ਨੇ ਸਰਵਉਚ ਧਾਰਮਿਕ ਸੰਸਥਾ ਹੋ ਕੇ ਵੀ ਕਾਨੂੰਨ ਬਣਾਉਣ ਵਿਚ ਅੜਿੱਕੇ ਡਾਹੇ - ਸ ਭਰਪੂਰ ਸਿੰਘ ਧਾਂਦਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ। #allmedia @dailyajitnews @JagbaniOnline @JagranNews @ABPNews
Shiromani Akali Dal (ਪੁਨਰ ਸੁਰਜੀਤ) tweet media
PA
0
0
1
19
Shiromani Akali Dal (ਪੁਨਰ ਸੁਰਜੀਤ)
328 ਸਰੂਪਾਂ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਰਿਹਾਈ ਐਸ ਜੀ ਪੀ ਸੀ ਅਤੇ ਸਰਕਾਰ ਦੀ ਨਾਕਾਮੀ ਦਾ ਨਤੀਜਾ- ਸ ਵਡਾਲਾ, ਸ ਛੋਟੇਪੁਰ। ਚੰਡੀਗੜ੍ਹ-:18 ਅਪ੍ਰੈਲ ( ) ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ 328 ਸਰੂਪ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਜਮਾਨਤ ਮਿਲ ਜਾਣੀ, ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਵੱਡੇ ਆਗੂ ਦਮਗਜ਼ੇ ਮਾਰ ਰਹੇ ਸਨ ਕਿ ਉਹਨਾਂ ਪਰਚਾ ਦਰਜ ਕਰ ਦਿੱਤਾ ਹੈ ਅਤੇ ਹੁਣ ਬਹੁਤ ਕੁਝ ਬਾਹਰ ਨਿਕਲੇਗਾ। ਪਰ ਅਦਾਲਤੀ ਕਾਰਵਾਈ ਵਿੱਚ ਸਰਕਾਰੀ ਦਾਅਵਿਆਂ ਦੀ ਫੂਕ ਨਿਕਲ ਗਈ ਜਿੱਥੇ ਪੰਜਾਬ ਪੁਲਿਸ ਚਲਾਣ ਹੀ ਪੇਸ਼ ਨਹੀਂ ਕਰ ਸਕੀ ਅਤੇ ਮੁਲਜ਼ਮ ਨੂੰ ਜਮਾਨਤ ਮਿਲ ਗਈ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰੀ ਵਕੀਲ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਹਿਯੋਗ ਨਹੀ ਕੀਤਾ ਇਸ ਲਈ ਅਸੀਂ ਚਲਾਣ ਨਹੀਂ ਪੇਸ਼ ਕਰ ਸਕੇ। ਸਾਡਾ ਸਵਾਲ ਹੈ ਕਿ ਜੇ ਕੋਈ ਸੰਸਥਾ ਸਹਿਯੋਗ ਨਾ ਕਰੇ ਤਾਂ ਕੀ ਕਤਲ ਵਰਗੇ ਕੇਸ ਠੱਪ ਹੋ ਜਾਂਦੇ ਹਨ? ਕੀ ਇਹ ਪੁਲੀਸ ਦੀ ਜਿੰਮੇਵਾਰੀ ਨਹੀਂ ਕਿ ਉਹ ਆਪਣੇ ਢੰਗ ਨਾਲ ਤਫਤੀਸ਼ ਕਰਕੇ ਕੇਸ ਨੂੰ ਅੰਜਾਮ ਤੱਕ ਪਹੁੰਚਾਵੇ? ਜਿਸ ਸ਼੍ਰੋਮਣੀ ਕਮੇਟੀ 'ਤੇ ਸਰਕਾਰੀ ਵਕੀਲ ਇਲਜ਼ਾਮ ਲਗਾ ਰਿਹਾ ਹੈ, ਉਸ ਬਾਰੇ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਦੀ ਰਾਖੀ ਲਈ ਕਿੰਨੀ ਕੁ ਤਤਪਰ ਹੈ। ਕੇਸ ਦਰਜ ਹੁੰਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਬਹਾਨੇ ਉਹ ਸਹਿਯੋਗ ਕਰਨ ਤੋਂ ਬਚ ਜਾਣ ਪਰ ਜਦੋਂ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਸੀ ਕਿ ਇਹ ਸ਼੍ਰੋਮਣੀ ਕਮੇਟੀ ਦੀ ਮਰਜੀ ਹੈ, ਉਹ ਸਹਿਯੋਗ ਕਰੇ ਜਾਂ ਨਾ ਕਰੇ। ਫਿਰ ਹੀ ਐਸ ਜੀ ਪੀ ਸੀ ਪ੍ਰਧਾਨ ਨੂੰ ਸਹਿਯੋਗ ਕਰਨ ਦਾ ਬਿਆਨ ਦੇਣਾ ਪਿਆ ਸੀ। ਪਰ ਇਹ ਸਭ ਨੂੰ ਪਤਾ ਸੀ ਕਿ ਪ੍ਰਧਾਨ ਜੀ ਆਪਣੇ ਮਾਲਕਾਂ ਨੂੰ ਬਚਾਉਣ ਲਈ ਕੋਈ ਸਹਿਯੋਗ ਨਹੀਂ ਕਰਨਗੇ। ਸ ਵਡਾਲਾ ਅਤੇ ਸ ਛੋਟੇਪੁਰ ਨੇ ਕਿਹਾ ਕਿ ਜੇ ਸਰਕਾਰ ਸਿਰਫ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਉੱਤੇ ਹੀ ਨਿਰਭਰ ਸੀ ਤਾਂ ਉਹਨਾਂ ਨੂੰ ਆਮ ਸੰਗਤਾਂ ਨੂੰ ਝੂਠਾ ਦਿਲਾਸਾ ਨਹੀਂ ਸੀ ਦੇਣਾ ਚਾਹੀਦਾ ਕਿ ਅਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਜਾ ਰਹੇ ਹਾਂ। ਮੁੱਖ ਮੁਲਜ਼ਮ ਨੂੰ ਮਿਲੀ ਜਮਾਨਤ ਨੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਉੱਤੇ ਲੋਕਾਂ ਦੇ ਪਹਿਲਾਂ ਹੀ ਕੰਮਜ਼ੋਰ ਭਰੋਸੇ ਨੂੰ ਪੂਰੀ ਤਰਾਂ ਤੋੜ ਦਿੱਤਾ ਹੈ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet media
PA
0
1
0
18
Shiromani Akali Dal (ਪੁਨਰ ਸੁਰਜੀਤ)
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ ਸਿੱਖਾਂ 'ਚ ਆਈ ਗਿਰਾਵਟ ਦੀ ਨਿਸ਼ਾਨੀ--ਰਵੀਇੰਦਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਸਦਾ ਵਿਰੋਧ ਨਾ ਕਰਨਾ, ਹੋਰ ਵੀ ਚਿੰਤਾਜਨਕ। ਚੰਡੀਗੜ੍ਹ -: 17 ਅਪ੍ਰੈਲ [ ] ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ) ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ, ਸਿੱਖਾਂ ਵਿੱਚ ਆ ਚੁੱਕੀ ਗਿਰਾਵਟ ਦੀ ਨਿਸ਼ਾਨੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਿੱਖ ਪੰਥ ਦੇ ਸਰਵਉੱਚ ਪੰਜ ਸਿੰਘ ਸਾਹਿਬਾਨ 'ਤੇ ਇਹ ਦੋਸ਼ ਲਾਉਣਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਸਦਾ ਵਿਰੋਧ ਨਾ ਕਰਨਾ, ਸਿੱਖ ਸਿਧਾਂਤ ਨੂੰ ਸਮਰਪਿਤ ਲੋਕਾਂ ਲਈ ਇਕ ਚਿੰਤਾਜਨਕ ਵਰਤਾਰਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਗੁਨਾਹ ਵਿਸ਼ਵ ਸਾਹਮਣੇ ਮੰਨੇ ਸਨ। ਪਰ ਉਹ ਇਸਤੋਂ ਭਗੌੜਾ ਹੋ ਗਿਆ। ਦੂਸਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਸਦੀ ਹਿਮਾਇਤ ਕਰਨੀ, ਸਾਡੀਆਂ ਸੰਸਥਾਵਾਂ 'ਤੇ ਕਾਬਜ ਲੋਕਾਂ ਦੇ ਕਿਰਦਾਰ ਵਿੱਚ ਆਏ ਵੱਡੇ ਨਿਘਾਰ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਖਬੀਰ ਅਤੇ ਆਪਣੇ ਪ੍ਰਧਾਨ ਧਾਮੀ ਦੀ ਸਖਤ ਵਿਰੋਧਤਾ ਕਰਨੀ ਚਾਹੀਦੀ ਹੈ। ਅਕਾਲੀ ਸਿਆਸਤ ਦੇ ਇਤਿਹਾਸ ਵਿੱਚ ਮੌਜੂਦਾ ਘਟਨਾਕ੍ਰਮ ਨੂੰ ਬਹੁਤ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ। ਬਿਆਨ ਵਿੱਚ ਉਹਨਾਂ ਅੱਗੇ ਕਿਹਾ ਬਤੌਰ ਪ੍ਰਧਾਨ ਅਕਾਲੀ ਦਲ, ਸੁਖਬੀਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ “ਸਾਜਿਸ਼” ਕਰਾਰ ਦੇਣਾ ਸਿਰਫ਼ ਇਕ ਬਿਆਨ ਨਹੀਂ, ਸਗੋਂ ਪੰਥਕ ਮਰਯਾਦਾ ਅਤੇ ਸਿੱਖ ਸੰਸਥਾਵਾਂ ਦਾ ਘੋਰ ਅਪਮਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖ ਕੌਮ ਦੀ ਸਭ ਤੋਂ ਉੱਚੀ ਧਾਰਮਿਕ ਅਥਾਰਟੀ ਹੈ, ਉਸ ਦੇ ਹੁਕਮਨਾਮਿਆਂ ਨੂੰ ਸਿਆਸੀ ਨਜ਼ਰੀਏ ਨਾਲ ਤੋਲਣਾ ਬਹੁਤ ਵੱਡਾ ਗੁਨਾਹ ਹੈ। ਇਸ ਤੋਂ ਵੀ ਅੱਗੇ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਬਿਆਨ ਦਾ ਵਿਰੋਧ ਨਾ ਕਰਨਾ, ਸ਼੍ਰੋਮਣੀ ਕਮੇਟੀ ਦੀ ਸਾਖ ’ਤੇ ਸਵਾਲ ਖੜੇ ਕਰਦਾ ਹੈ। ਸ਼੍ਰੋਮਣੀ ਕਮੇਟੀ, ਜਿਸ ਨੂੰ ਪੰਥ ਵੱਲੋਂ ਧਾਰਮਕ ਅਦਾਰਿਆਂ ਦੀ ਸੰਭਾਲ ਅਤੇ ਮਰਯਾਦਾ ਦੀ ਰਾਖੀ ਦੀ ਜਿੰਮੇਵਾਰੀ ਸੌਂਪੀ ਗਈ ਹੈ, ਉਸ ਦੇ ਪ੍ਰਧਾਨ ਵੱਲੋਂ ਇਸ ਤਰ੍ਹਾਂ ਦੀ ਹਿਮਾਕਤ ਕਰਨੀ ਪੰਥਕ ਅਸੂਲਾਂ ਤੋਂ ਡਿਗਣਾ ਹੈ। ਇਹ ਘਟਨਾ ਸਪਸ਼ਟ ਕਰਦੀ ਹੈ ਕਿ ਅੱਜ ਦੀ ਸਿਆਸਤ ਵਿੱਚ ਅਸੂਲਾਂ ਦੀ ਥਾਂ ਸਿਆਸੀ ਲਾਭ ਲੈਣ ਦੀ ਸੋਚ ਹਾਵੀ ਹੋ ਰਹੀ ਹੈ। ਸਿੱਖ ਪੰਥ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਰਵਉੱਚ ਮੰਨਿਆ ਗਿਆ ਹੈ ਅਤੇ ਇਨ੍ਹਾਂ ਨੂੰ ਚੁਣੌਤੀ ਦੇਣਾ ਸਿੱਧਾ-ਸਿੱਧਾ ਪੰਥਕ ਅਨੁਸ਼ਾਸਨ ਨੂੰ ਕਮਜ਼ੋਰ ਕਰਦਾ ਹੈ। ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ। #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet media
PA
0
1
2
17
Shiromani Akali Dal (ਪੁਨਰ ਸੁਰਜੀਤ)
ਕਿਸਾਨਾ ਦੀ ਕਣਕ ਮੰਡੀਆਂ ਚੋਂ ਚੁੱਕਾਈ ਅਤੇ ਬੇਮੌਸਮੀ ਵਰਖਾ ਦੇ ਖਰਾਬੇ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ --- ਰਵੀਇੰਦਰ ਸਿੰਘ ਚੰਡੀਗੜ੍ਹ 15 ਅਪਰੈਲ [ ] ਸਾਬਕਾ ਵਿਧਾਨ ਸਭਾ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ੍ਰੀ ਰਵੀਇੰਦਰ ਸਿੰਘ ਨੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਪਈ ਕਣਕ ਦੇ ਢੇਰਾਂ ਸਬੰਧੀ ਗੰਭੀਰ ਚਿੰਤਾ ਜਿਤਾਂਉਂਦੇ ਹੋਏ ,ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਲੰਮੇ ਸਮੇਂ ਤੋਂ ਪਈ ਹੋਣ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉੱਪਰੋਂ ਬੇਮੌਸਮੀ ਵਰਖਾ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ‘ਤੇ ਵਰਖਾ ਕਾਰਨ ਕਣਕ ਭਿੱਜ ਕੇ ਖਰਾਬ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਸਾਲ ਭਰ ਦੀ ਮੇਹਨਤ ਨੂੰ ਵੱਡਾ ਝਟਕਾ ਲੱਗਿਆ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਮੰਡੀਆਂ ਵਿੱਚ ਪ੍ਰਬੰਧ ਨਾਕਾਮ ਸਾਬਤ ਹੋ ਰਹੇ ਹਨ ਅਤੇ ਕਿਸਾਨ ਆਪਣੇ ਹੱਕ ਲਈ ਤਰਸ ਰਹੇ ਹਨ। ਉਨ੍ਹਾਂ ਸਰਕਾਰ ਨੂੰ ਜੋਰ ਦਿੱਤਾ ਹੈ ਕਿ ਤੁਰੰਤ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾਈ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਬੇਮੌਸਮੀ ਵਰਖਾ ਕਾਰਨ ਨੁਕਸਾਨੀ ਗਈ ਹੈ, ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਪਾਰਦਰਸ਼ੀ ਢੰਗ ਨਾਲ ਮੁਆਵਜ਼ਾ ਜਾਰੀ ਕੀਤਾ ਜਾਵੇ। ਰਵੀਇੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਕਿਸਾਨਾਂ ਵਿੱਚ ਗੁੱਸਾ ਵੱਧੇਗਾ ਅਤੇ ਇਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਜਤਨ ਕੀਤਾ ਜਾਵੇਗਾ ਜਾਰੀ ਕਰਤਾ (ਤਜਿੰਦਰ ਸਿੰਘ ਪੰਨੂ) ਮੀਡੀਆ ਇੰਚਾਰਜ ਦਫ਼ਤਰ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ Farmers' wheat should be paid immediately for the loss of wheat from the markets and compensation for the damage caused by unseasonal rains --- Ravinder Singh Chandigarh 15 April [ ] Former Vidhan Sabha Speaker and patron of Shiromani Akali Dal Punar Surjit, Mr. Ravinder Singh, has expressed serious concern over the piles of wheat lying in the grain markets of Punjab and has demanded immediate action from the government. He said that due to the long-standing shortage of wheat in the markets, farmers are facing huge difficulties and the unseasonal rains have further worsened the situation. He said that in many places, wheat is getting soaked and spoiling due to rains, which has dealt a big blow to the farmers' hard work throughout the year. Ravinder Singh said that due to the negligence of the government, the arrangements in the markets are proving to be a failure and the farmers are yearning for their rights. He has urged the government to immediately lift wheat from the markets and give adequate compensation to the farmers whose crops have been damaged due to unseasonal rains. Along with this, he demanded that compensation be released in a transparent manner after conducting a special Girdawari of the damaged crops. Ravinder Singh warned that if the government does not take immediate steps, the anger among the farmers will increase and the government will be fully responsible for it. He said that every possible effort will be made to protect the interests of the farmers Issued by (Tajinder Singh Pannu) Media Incharge Chandigarh Office Shiromani Akali Dal Punar Surjeet
Shiromani Akali Dal (ਪੁਨਰ ਸੁਰਜੀਤ) tweet media
PA
0
0
1
20
Shiromani Akali Dal (ਪੁਨਰ ਸੁਰਜੀਤ)
ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਆਬਾਦੀ-ਅਧਾਰਿਤ ਹੱਦਬੰਦੀ ਦਾ ਪ੍ਰਸਤਾਵਿਤ ਕਦਮ ਪੰਜਾਬ ਲਈ ਗੰਭੀਰ ਖ਼ਤਰਾ- ਗਿਆਨੀ ਹਰਪ੍ਰੀਤ ਸਿੰਘ। ਚੰਡੀਗੜ੍ਹ-: 15 ਅਪ੍ਰੈਲ () ਪੰਜਾਬ ਪਹਿਲਾਂ ਹੀ ਦੇਸ਼ ਦੀ ਸੰਸਦ ਦੇ ਦੋਨਾਂ ਸਦਨਾਂ ਵਿੱਚ ਘੱਟ ਗਿਣਤੀ ਕਾਰਨ ਆਪਣੀ ਆਵਾਜ਼ ਪੂਰੀ ਤਰ੍ਹਾਂ ਬੁਲੰਦ ਨਹੀਂ ਕਰ ਪਾ ਰਿਹਾ, ਉਸ ਵੇਲੇ ਆਬਾਦੀ ਅਧਾਰਿਤ ਹੱਦਬੰਦੀ ਸੂਬੇ ਦੀ ਨੁਮਾਇੰਦਗੀ ਨੂੰ ਹੋਰ ਕਮਜ਼ੋਰ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਪਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਜੇ ਆਬਾਦੀ ਹੀ ਇਕੱਲਾ ਮਾਪਦੰਡ ਬਣਾਇਆ ਜਾਂਦਾ ਹੈ, ਤਾਂ ਕੀ ਆਬਾਦੀ ਕੰਟਰੋਲ ਕਰਨ ਵਾਲੇ ਸੂਬਿਆਂ ਨੂੰ ਇਸ ਦੀ ਸਜ਼ਾ ਦਿੱਤੀ ਜਾ ਰਹੀ ਹੈ? ਜਦਕਿ ਇਸ ਲਈ ਖੁਦ ਕੇਂਦਰ ਵੱਲੋਂ ਹੀ ਸੂਬਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਆਰਥਿਕ ਪੈਕੇਜਾਂ ਵਿੱਚ ਅਣਦੇਖੀ ਤੋਂ ਬਾਅਦ ਹੁਣ ਹੱਦਬੰਦੀ ਰਾਹੀਂ ਵੀ ਪੰਜਾਬ ਨਾਲ ਧੱਕਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਬਤੌਰ ਖੇਤਰੀ ਪਾਰਟੀ ਇਹ ਮੰਗ ਹੈ ਕਿ ਰਾਜ ਸਭਾ ਵਿੱਚ ਸਾਰੇ ਸੂਬਿਆਂ ਨੂੰ ਬਰਾਬਰ ਪ੍ਰਤੀਨਿਧਤਾ ਮਿਲੇ, ਤਾਂ ਜੋ ਹਰ ਸੂਬੇ ਦੀ ਆਵਾਜ ਦੋਹਾਂ ਸਦਨਾਂ ਵਿੱਚ ਬਰਾਬਰ ਉਠ ਸਕੇ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੋਕਤੰਤਰ ਦੀ ਅਸਲ ਰੂਹ ਨੂੰ ਬਚਾਉਣ ਲਈ ਇਕੱਠੇ ਹੋਣ ਅਤੇ ਇਸ ਆਬਾਦੀ ਅਧਾਰਿਤ ਹੱਦਬੰਦੀ ਦਾ ਡਟ ਕੇ ਵਿਰੋਧ ਕਰਨ। ਜਾਰੀ ਕਰਤਾ (ਤਜਿੰਦਰ ਸਿੰਘ ਪੰਨੂ) ਮੀਡੀਆ ਇੰਚਾਰਜ ਦਫ਼ਤਰ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ The proposed move of population-based delimitation of parliamentary constituencies by the central government is a serious threat to Punjab - Giani Harpreet Singh. Chandigarh-: April 15 () Punjab is already unable to fully raise its voice due to minority in both the houses of the country's parliament, at that time population-based delimitation will further weaken the representation of the state. These words were expressed by Giani Harpreet Singh, President of Shiromani Akali Dal (Revived) through a written press statement. He said that if population is made the only criterion, then are the states that control the population being punished for this? Whereas the states were encouraged by the center itself for this. After the neglect in the economic packages, now Punjab will also be pushed through delimitation. He said that the demand of Shiromani Akali Dal (Revived) as a regional party is that all the states get equal representation in the Rajya Sabha, so that the voice of every state can be raised equally in both the houses. Giani Harpreet Singh appealed to all political parties and MPs of the country, including all MPs from Punjab, to come together to save the true soul of democracy and strongly oppose this population-based delimitation. Issued by (Tajinder Singh Pannu) Media Incharge Office Chandigarh Shiromani Akali Dal Punar Surjeet #allmedia @dailyajitnews @News18Haryana @News18Punjab @JagranNews @ZeePunjabiNews @ZeePunjabHH @NapinderNews18 @HTPunjab @JagbaniOnline @dailypostpunjab @punjabitribune @RozanaSpokesman @punjabi_jagran @yespunjab @BabushahiCom
Shiromani Akali Dal (ਪੁਨਰ ਸੁਰਜੀਤ) tweet media
PA
0
1
1
21