Ganieve Kaur Majithia
60 posts

Ganieve Kaur Majithia
@Ganievekaur
MLA Majitha | Shiromani Akali Dal
Katılım Şubat 2022
5 Takip Edilen430 Takipçiler

ਮਜੀਠਾ ਹਲਕੇ ਦੇ ਪਿੰਡ ਵਰਿਆਮ ਨੰਗਲ "ਚ ਚੋਣ ਪ੍ਰਚਾਰ ਤਹਿਤ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ। ਸਾਰਿਆਂ ਵੱਲੋਂ ਮਿਲੇ ਇਸ ਪਿਆਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ।
#AkaliDal #GanieveKaur




PA

ਮਜੀਠਾ ਹਲਕੇ ਦੇ ਪਿੰਡ ਬੂੜੇਵਾਲ ਕੰਗ ਦੇ ਵਾਸੀਆਂ ਨਾਲ ਲੋਕ ਮਿਲਣੀ ਘਰ ਬਹੁਤ ਚੰਗਾ ਲੱਗਿਆ। ਗਰਮੀ ਦੇ ਮੌਸਮ ਵਿੱਚ ਪਹੁੰਚੇ ਸਮੂਹ ਹਾਜ਼ਰੀਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਆਓ 1 ਜੂਨ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾ ਕੇ ਆਪਣੀ ਆਵਾਜ਼ ਸੰਸਦ ਵਿੱਚ ਬੁਲੰਦ ਕਰੀਏ।
#ShiromaniAkaliDal #GanieveKaur




PA

ਅੱਜ ਮਜੀਠਾ ਸ਼ਹਿਰ ਸ਼ਹਿਰ 'ਚ ਰੋਡ ਸ਼ੋਅ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਇਸ ਮੌਕੇ ਵੱਡੇ ਭੈਣ ਜੀ ਡਾ.ਸਤਿੰਦਰ ਕੌਰ ਗਿੱਲ, ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਜੀ ਅਤੇ ਬਿਕਰਮ ਜੀ ਮੇਰੇ ਨਾਲ ਮੌਜੂਦ ਰਹੇ। ਮਜੀਠਾ ਵਾਸੀਆਂ ਦਾ ਮਿਲਿਆ ਪਿਆਰ ਅਤੇ ਸਤਿਕਾਰ ਹਮੇਸ਼ਾ ਮੇਰੇ ਚੇਤਿਆਂ 'ਚ ਵੱਸਿਆ ਰਹੇਗਾ।
#LokSabhaElections2024




PA

ਗੁਰਮੁਖੀ ਲਿਪੀ ਦੇ ਸਿਰਜਨਹਾਰ ਅਤੇ ਸਮਾਜ ਸੁਧਾਰਕ ਧੰਨ- ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਕਾਸ਼ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ- ਲੱਖ ਵਧਾਈਆਂ। ਗੁਰੂ ਸਾਹਿਬ ਜੀ ਵਲੋਂ ਲੰਗਰ ਪ੍ਰਥਾ ਰਾਹੀਂ ਸਮਾਜਿਕ ਬਰਾਬਰਤਾ ਦਾ ਦਿੱਤਾ ਸੰਦੇਸ਼ ਅਤੇ ਸਿੱਖ ਧਰਮ ਦੇ ਪ੍ਰਸਾਰ ਲਈ ਕੀਤੇ ਕਾਰਜ ਸਮੁੱਚੀ ਕੌਮ ਲਈ ਸਦਾ ਪ੍ਰੇਰਨਾ ਸਰੋਤ ਹਨ।
#SriGuruAngadDevJi

PA

ਸਮੂਹ ਪੰਜਾਬੀ ਭੈਣ-ਭਰਾਵਾਂ ਨੂੰ ਅੱਜ 14 ਮਾਰਚ ਭਾਵ 1 ਚੇਤ ਸੰਮਤ 555 ਮੌਕੇ ਨਾਨਕਸ਼ਾਹੀ ਸੰਮਤ ਨਵੇਂ ਵਰ੍ਹੇ ਦੀਆਂ ਬਹੁਤ ਮੁਬਾਰਕਾਂ। ਨਵਾਂ ਵਰ੍ਹਾ ਸਭ ਦੇ ਬੂਹਿਆਂ 'ਤੇ ਨਵੀਆਂ ਉਮੀਦਾਂ ਤੇ ਨਵੀਆਂ ਆਸਾਂ ਨਾਲ ਦਸਤਕ ਦੇਵੇ। #HappyNewYear #NanakshahiCalendar

PA

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਜਿਸਦੇ ਕਤਲ ਦੇ 10 ਮਹੀਨੇ ਬਾਅਦ ਵੀ ਉਸਦੇ ਮਾਂ ਬਾਪ ਨੂੰ ਇਨਸਾਫ਼ ਨਹੀਂ ਮਿਲਿਆ।ਨਿਰਾਸ਼ ਮਾਪਿਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਇਨਸਾਫ਼ ਲਈ ਧਰਨਾ ਦਿੱਤਾ ਗਿਆ ਜਿੱਥੇ ਸਿੱਧੂ ਦੇ ਮਾਪਿਆਂ ਨੂੰ ਮਿਲ ਕੇ ਉਨ੍ਹਾਂ ਦੇ ਦਰਦ ਨੂੰ ਬਤੌਰ ਮਾਂ ਮਹਿਸੂਸ ਕਰਕੇ ਬਹੁਤ ਦੁੱਖ ਹੋਇਆ|
#Justiceforsidhumoosewala




PA

ਸਾਲ 2023 ਦੀ ਆਮਦ ' ਤੇ ਮੈਂ ਕਾਮਨਾ ਕਰਦੀ ਹਾਂ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇਹ ਸਾਲ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ । ਇਸ ਵਰ੍ਹੇ ਦੌਰਾਨ ਆਪ ਦੇ ਸਾਰੇ ਦੇ ਸਾਰੇ ਅਧੂਰੇ ਸੁਪਨੇ ਸਾਕਾਰ ਹੋਣ । ਆਪ ਸਭ ਨੂੰ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ।
#HappyNewYear2023
#NewYear
PA

ਗੁਰੂ ਘਰ ਦੇ ਰਸੀਏ, ਪੁੱਤਰਾਂ ਦੇ ਦਾਨੀ , ਯੁੱਗ ਪੁਰਸ਼ ਧੰਨ ਧੰਨ ਬਾਬਾ ਬੁੱਢਾ ਜੀ ਦੀ ਇਲਾਹੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਨਗਰ ਰਮਦਾਸ ਵਿੱਚ ਦੇਸ਼ ਵਦੇਸ਼ ਤੋਂ ਪਹੁੰਚਣ ਵਾਲੀ ਸਮੂਹ ਸੰਗਤ ਨੂੰ ਜੀ ਆਇਆਂ। ਪਾਵਨ ਅਸਥਾਨ 'ਤੇ ਪਹੁੰਚੀ ਸੰਗਤ ਨੂੰ ਵਾਹਿਗੁਰੂ ਆਪਣੀ ਕਿਰਪਾ ਅਤੇ ਬਖਸਿਸ਼ਾਂ ਨਾਲ ਨਿਵਾਜਣ।
#BabaBudhaSahibJi

PA

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਵਿਆਹ ਪੁਰਬ ਨਾਲ ਸੰਬੰਧਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਵਾਹਿਗੁਰੂ ਦਰ'ਤੇ ਆਈਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਮਨਜ਼ੂਰ ਕਰਨ ਤੇ ਸੰਗਤ ਨੂੰ ਅਸੀਸਾਂ ਤੇ ਮਿਹਰਾਂ ਦੀ ਬਖ਼ਸਿਸ਼ ਕਰਨ।#SriGuruNanakDevJi
PA

ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ,ਸ. ਸਰਬਜੀਤ ਸਿੰਘ ਸਰਵਨ ਰਾਮਦੀਵਾਲੀ ਜੀ ਅੱਜ ਆਪਣੇ ਪਰਿਵਾਰ ਦੇ ਨਾਲ ਗ੍ਰਹਿ ਵਿਖੇ ਮਿਲਣ ਲਈ ਪਹੁੰਚੇ। ਸਾਡੇ ਗ੍ਰਹਿ ਵਿਖੇ ਦਰਸ਼ਨ ਦੇਣ ਲਈ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ।
#GanieveKaur

PA

ਬਿਕਰਮ ਜੀ ਅਤੇ ਬੱਚਿਆਂ ਨਾਲ ਤਿਰੰਗਾ ਲਹਿਰਾ ਕੇ ਅਜ਼ਾਦੀ ਦਿਵਸ ਮਨਾਇਆ।
ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ #HappyIndependenceDay
#IndependenceDay2022

PA

ਅੱਜ ਮਜੀਠਾ ਸ਼ਹਿਰ ਦੇ ਵੱਖੋ-ਵੱਖ ਹਿੱਸਿਆਂ 'ਚ ਜਾਣ ਦਾ ਮੌਕਾ ਮਿਲਿਆ। ਇਸ ਦੌਰਾਨ ਪਾਰਟੀ ਦੇ ਸਮਰਥਕ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ, ਅਤੇ ਪਾਰਟੀ ਕੇਡਰ ਨਾਲ ਬੈਠਕਾਂ 'ਚ ਇਲਾਕੇ ਦੇ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
#GanieveKaur




PA

ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਛੇਵੇਂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ। ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਮੁੱਚੀ ਲੋਕਾਈ ਨੂੰ ਤੰਦਰੁਸਤੀ, ਖੁਸ਼ੀਆਂ ਅਤੇ ਤਰੱਕੀ ਦੀ ਸੌਗਾਤ ਬਖ਼ਸ਼ਿਸ਼ ਕਰਨ। #SriGuruHargobindSahibJi #ParkashGurpurab

PA















