
ਸ. ਹਰਵਿੰਦਰ ਸਿੰਘ ਫੂਲਕਾ ਇਕ ਦਿੱਲੀ ਦੇ ਸੀਨੀਅਰ ਸਿੱਖ ਕਾਨੂੰਨਦਾਨ ਹਨ, ਜਿਨ੍ਹਾਂ ਨੇ ਬੀਤੇ ਸਮੇ ਵਿਚ 1984 ਦੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਆਪਣੇ ਵੱਲੋ ਵੱਡੇ ਉਦਮ ਕੀਤੇ ਅਤੇ ਸਮੇ-ਸਮੇ ਤੇ ਸਿੱਖ ਕੌਮ ਦੀ ਆਵਾਜ਼ ਨੂੰ ਉਠਾਉਦੇ ਰਹੇ ਹਨ, ਲੇਕਿਨ ਉਨ੍ਹਾਂ ਦੇ ਇਹ ਅਮਲ ਕਿ ਵਾਰ-ਵਾਰ ਪਾਰਟੀਆ ਬਦਲਕੇ ਇੱਧਰ-ਉੱਧਰ ਜਾਣਾ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ।
ਇਹ ਹੋਰ ਵੀ ਦੁੱਖਦਾਇਕ ਅਮਲ ਹਨ ਕਿ ਜਿਸ ਨਰਿੰਦਰ ਮੋਦੀ ਦੀ ਸਰਕਾਰ ਵਿਚ ਸਿੱਖ ਕੌਮ ਦੇ ਸਾਮਿਲ ਕਾਤਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜਿਨ੍ਹਾਂ ਨੇ ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਅਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ, ਉਸ ਸਿੱਖ ਕੌਮ ਦੀ ਕਾਤਲ ਜਮਾਤ ਬੀਜੇਪੀ ਤੇ ਆਰ.ਐਸ.ਐਸ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਨੀਤੀਆ ਦੀ ਹਾਮੀ ਭਰਕੇ ਗੁਲਾਮ ਕਰਨ ਦੇ ਅਮਲ ਅਤਿ ਸ਼ਰਮਨਾਕ ਅਤੇ ਉਨ੍ਹਾਂ ਦੀ ਸਖਸ਼ੀਅਤ ਉਤੇ ਡੂੰਘੇ ਪ੍ਰਸ਼ਨ ਚਿੰਨ੍ਹ ਲਗਾਉਣ ਵਾਲੇ ਹਨ ।”
ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਦੀ ਹੁਣੇ ਹੀ ਜਾਰੀ ਹੋਈ ਰਿਪੋਰਟ ਵਿਚ ਬੀਜੇਪੀ ਨੂੰ ਚਲਾਉਣ ਵਾਲੀ ਆਰ.ਐਸ.ਐਸ ਦੀ ਫਿਰਕੂ ਜਮਾਤ ਅਤੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਨੂੰ ਉਪਰੋਕਤ ਕਤਲਾਂ ਲਈ ਜਿੰਮੇਵਾਰ ਠਹਿਰਾਇਆ ਹੈ ਅਤੇ ਇਨ੍ਹਾਂ ਉਤੇ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਨੇ ਪਾਬੰਦੀ ਲਗਾਈ ਹੋਈ ਹੈ । ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਜਮਾਤਾਂ ਵਿਚ ਸਾਮਿਲ ਹੋਣ ਪਿੱਛੇ ਕੀ ਮਕਸਦ ਹੈ ?

PA






























