Barinder Kumar Goyal - Minister Punjab

1.2K posts

Barinder Kumar Goyal - Minister Punjab banner
Barinder Kumar Goyal - Minister Punjab

Barinder Kumar Goyal - Minister Punjab

@barinder_goyal

Official Twitter Account of Sh. Barinder Kumar Goyal - Cabinet Minister Of Punjab Govt.

LEHRAGAGA Katılım Mart 2022
40 Takip Edilen464 Takipçiler
Barinder Kumar Goyal - Minister Punjab
ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸਫ਼ਲ ਸਮਾਪਤੀ ਹੋਈ। ਮਜ਼ਦੂਰਾਂ ਦੀ ਹਿੰਮਤ ਅਤੇ ਦ੍ਰਿੜਤਾ ਨੂੰ ਨਮਨ ਕਰਦੇ ਹੋਏ, ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਨਾਲ ਹੀ ਸਰਬਸੰਮਤੀ ਨਾਲ ਕਾਨਫ਼ਿਡੈਂਸ ਮੋਸ਼ਨ ਦਾ ਪਾਸ ਹੋਣਾ ਵਿਰੋਧੀਆਂ ਲਈ ਸਪੱਸ਼ਟ ਅਤੇ ਕਰਾਰਾ ਜਵਾਬ ਹੈ।
PA
0
1
0
6
Barinder Kumar Goyal - Minister Punjab
ਮਾਨ ਸਰਕਾਰ ਦੀ ਦੂਰਦਰਸ਼ੀ ਸੋਚ ਦੀ ਬਦੌਲਤ ਅੱਜ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਤੋਂ ਬਚਾਉਣ ਦੇ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਜਿਸ ਦੇ ਲਈ ਮਾਨ ਸਰਕਾਰ ਦੇ ਵੱਲੋਂ 600 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਨੂੰ 30 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਨਾਲ ਹੀ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਅਣਗਹਿਲੀ ਕਰਨ ਵਾਲਿਆਂ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Barinder Kumar Goyal - Minister Punjab tweet media
PA
0
1
0
18
Barinder Kumar Goyal - Minister Punjab
ਮਜ਼ਦੂਰਾਂ ਦੀ ਮਿਹਨਤ ਨੂੰ ਸੱਚਾ ਸਨਮਾਨ ਦਿੰਦਿਆਂ ਮਾਨ ਸਰਕਾਰ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਸੱਦਿਆ ਗਿਆ ਹੈ। 69 ਸਾਲਾਂ ਬਾਅਦ ਇਹ ਇਤਿਹਾਸਕ ਪਹਿਲਕਦਮੀ ਕਰਦਿਆਂ ਘੱਟੋਂ-ਘੱਟ ਉਜ਼ਰਤਾਂ ਵਿੱਚ ਵਾਧੇ ਲਈ ਮਤਾ ਪੇਸ਼ ਕੀਤਾ ਗਿਆ ਹੈ, ਜੋ ਮਜ਼ਦੂਰ ਵਰਗ ਦੀ ਆਰਥਿਕ ਮਜ਼ਬੂਤੀ ਵੱਲ ਇੱਕ ਅਹਿਮ ਕਦਮ ਹੈ।
PA
0
0
1
13
Barinder Kumar Goyal - Minister Punjab
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਤਿਕਾਰ ਭੇਟ ਕਰਦੇ ਹਾਂ, ਜਿਨ੍ਹਾਂ ਦੀ ਅਣਥੱਕ ਮਿਹਨਤ ਨਾਲ ਸਾਡੇ ਦੇਸ਼ ਦੀ ਤਰੱਕੀ ਅਤੇ ਨਿਰਮਾਣ ਸੰਭਵ ਹੋਇਆ ਹੈ। ਆਓ ਅਸੀਂ ਸਭ ਮਿਲ ਕੇ ਇਹ ਪ੍ਰਣ ਕਰੀਏ ਕਿ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਦੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਅਤੇ ਆਦਰ-ਸਨਮਾਨ ਯਕੀਨੀ ਬਣਾਈਏ।
Barinder Kumar Goyal - Minister Punjab tweet media
PA
0
0
0
12
Barinder Kumar Goyal - Minister Punjab
ਗੁਜਰਾਤ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਹਾਜ਼ਰੀ ਨੇ ਨਵੀਂ ਸਿਆਸੀ ਦਿਸ਼ਾ ਦਿੱਤੀ ਹੈ। 5244 ਸੀਟਾਂ ‘ਤੇ ਚੋਣ ਲੜ ਕੇ 500+ ਜਿੱਤਾਂ ਅਤੇ 1500 ਤੋਂ ਵੱਧ ਸੀਟਾਂ ‘ਤੇ ਦੂਜੇ ਸਥਾਨ ‘ਤੇ ਰਹਿਣਾ ਇਹ ਦਰਸਾਉਂਦਾ ਹੈ ਕਿ ਲੋਕ ਬਦਲਾਅ ਅਤੇ ਇਮਾਨਦਾਰ ਰਾਜਨੀਤੀ ਨਾਲ ਖੜ੍ਹੇ ਹਨ।
Barinder Kumar Goyal - Minister Punjab tweet media
PA
0
0
2
21
Barinder Kumar Goyal - Minister Punjab
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ਨਾਲ 5 ਮਈ ਨੂੰ ਨਿਰਧਾਰਿਤ ਮੁਲਾਕਾਤ ਹੋਵੇਗੀ। ਇਹ ਮੁਲਾਕਾਤ ਲੋਕਤੰਤਰਿਕ ਪ੍ਰਕਿਰਿਆਵਾਂ ਅਤੇ ਪੰਜਾਬ ਦੇ ਜਨਹਿੱਤ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਦੇ ਮਾਮਲੇ ਸਬੰਧੀ ਹੋ ਰਹੀ ਹੈ। ਹਾਲਾਂਕਿ ਸਾਰੇ ਵਿਧਾਇਕਾਂ ਲਈ ਸਮਾਂ ਮੰਗਿਆ ਗਿਆ ਸੀ ਪਰ ਸੱਦਾ ਮੁੱਖ ਮੰਤਰੀ ਜੀ ਨੂੰ ਹੀ ਮਿਲਿਆ ਹੈ। ਉਹ ਰਾਸ਼ਟਰਪਤੀ ਭਵਨ ਵਿੱਚ ਪੰਜਾਬ ਦੀ ਆਵਾਜ਼ ਪੂਰੀ ਮਜ਼ਬੂਤੀ ਨਾਲ ਰੱਖਣਗੇ ਅਤੇ ਮੁਲਾਕਾਤ ਤੋਂ ਬਾਅਦ ਅਗਲੇ ਕਦਮਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
PA
0
3
9
58
Barinder Kumar Goyal - Minister Punjab
ਸ਼ਰਧਾਲੂਆਂ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪ੍ਰਤੀ ਜੋਸ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਭਰ ਤੋਂ ਲੋਕ ਕਰ ਰਹੇ ਨੇ ਪਵਿੱਤਰ ਅਸਥਾਨਾਂ ਦੇ ਦਰਸ਼ਨ, ਮਾਨ ਸਰਕਾਰ ਬਜ਼ੁਰਗਾਂ ਦੀਆਂ ਸਾਲਾਂ ਪੁਰਾਣੀਆਂ ਇੱਛਾਵਾਂ ਨੂੰ ਪੂਰਾ ਕਰ ਰਹੀ ਹੈ।
PA
0
0
0
26
Barinder Kumar Goyal - Minister Punjab
ਅੱਗੇ ਵਧੋ ਕੇਜਰੀਵਾਲ ਪੂਰਾ ਦੇਸ਼ ਹੈ ਤੁਹਾਡੇ ਨਾਲ। ਨਿਆਂ ਦੀ ਲੜਾਈ ਵਿੱਚ ਨਿਰਪੱਖਤਾ ਸਭ ਤੋਂ ਜ਼ਰੂਰੀ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਕਾਨੂੰਨੀ ਤੌਰ ‘ਤੇ ਇਨਸਾਫ਼ ਲਈ ਜੰਗ ਜਾਰੀ ਹੈ। ਜੱਜ ਸਾਹਿਬਾ ਦੇ RSS ਵਿਚਾਰਧਾਰਾ ਨਾਲ ਸੰਬੰਧ ਅਤੇ CBI ਦੇ ਵਕੀਲ ਤੁਸ਼ਾਰ ਮਹਿਤਾ ਕੋਲ ਉਨ੍ਹਾਂ ਦੇ ਬੱਚਿਆਂ ਦੀ ਪ੍ਰੈਕਟਿਸ ਨਿਆਂ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਫ਼ਿਰ ਵੀ ਅਸੀਂ ਸੱਚ ਅਤੇ ਹੱਕ ਦੀ ਇਸ ਲੜਾਈ ਵਿੱਚ ਡਟੇ ਹੋਏ ਹਾਂ ਅਤੇ ਮਹਾਤਮਾ ਗਾਂਧੀ ਜੀ ਦੇ ਸੱਤਿਆਗ੍ਰਹਿ ਦੇ ਰਾਹ ‘ਤੇ ਅੱਗੇ ਵਧਾਂਗੇ। #KejriwalAtRajghat
Barinder Kumar Goyal - Minister Punjab tweet media
PA
0
0
1
15
Barinder Kumar Goyal - Minister Punjab
ਨੀਦਰਲੈਂਡ ਦੌਰੇ ਦੌਰਾਨ ਪਹਿਲੀ ਵਾਰ ਪੰਜਾਬ ਦੀਆਂ ਸੰਭਾਵਨਾਵਾਂ ਨੂੰ ਮਿਲੀ ਵਿਸ਼ੇਸ਼ ਪਹਿਚਾਣ। Keukenhof Tulip Garden ਦੀ ਫ਼ੇਰੀ ਬਾਰੇ ਮੁੱਖ ਮੰਤਰੀ @Bhagwantmann ਜੀ ਨੇ ਸਾਂਝੀਆਂ ਕੀਤੀਆਂ ਦਿਲਚਸਪ ਜਾਣਕਾਰੀਆਂ। 26 ਸਾਲ ਤੋਂ ਨੌਕਰੀ ਕਰ ਰਹੇ ਪ੍ਰਵਾਸੀ ਪੰਜਾਬੀ ਨੇ ਦੱਸਿਆ ਕਿ ਪਹਿਲੀ ਵਾਰ ਕੋਈ ਪੰਜਾਬ ਦਾ ਵਫ਼ਦ ਇੱਥੇ ਪਹੁੰਚਿਆ। ਪੰਜਾਬ ਤੋਂ ਗ਼ੁਲਾਬ ਦੇ ਫ਼ੁੱਲਾਂ ਦੀ ਸਪਲਾਈ ਬਾਰੇ ਵੀ ਚਰਚਾ ਹੋਈ, ਜਿਸ ਨਾਲ ਫ਼ਸਲੀ ਵਿਭਿੰਨਤਾ ਦੇ ਨਵੇਂ ਰਾਹ ਖੁੱਲ੍ਹਣ ਦੀ ਸੰਭਾਵਨਾ ਬਣੀ।
PA
0
0
0
21
Barinder Kumar Goyal - Minister Punjab
ਸਮੇਂ ਤੋਂ ਪਹਿਲਾਂ ਗਰਮੀ ਜ਼ਿਆਦਾ ਪੈਣ ਕਰਕੇ ਅਚਾਨਕ ਵਧੀ ਬਿਜਲੀ ਦੀ ਮੰਗ ਨਾਲ ਲੋਕਾਂ ਨੂੰ ਜੋ ਸਮਸਿਆ ਦਾ ਸਾਮਣਾ ਕਰਨਾ ਪਿਆ ਹੈ, ਮਾਨ ਸਰਕਾਰ ਦਿਨ-ਰਾਤ ਇਕ ਕਰਕੇ ਬਿਜਲੀ ਦੀ ਘਾਟ ਦੀ ਸਮੱਸਿਆ ਹੱਲ ਕਰਨ ਲਈ ਕੰਮ ਕੀਤਾ ਹੈ ਅਤੇ ਆਉਣ ਵਾਲ਼ੇ ਥੋੜੇ ਦਿਨਾਂ ਵਿੱਚ ਇਹ ਸਮੱਸਿਆ ਬਿਲਕੁਲ ਖ਼ਤਮ ਹੋ ਜਾਵੇਗੀ। ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸੁਪਲਾਈ ਦੇਣ ਲਈ ਵਚਨਬੱਧ ਹੈ।
PA
0
0
0
34
Barinder Kumar Goyal - Minister Punjab
ਨਿਆਂ ਪ੍ਰਣਾਲੀ ਦੀ ਮਜ਼ਬੂਤੀ ਉਸਦੀ ਨਿਰਪੱਖਤਾ ਅਤੇ ਪਾਰਦਰਸ਼ਤਾ 'ਤੇ ਨਿਰਭਰ ਕਰਦੀ ਹੈ। ਜਦੋਂ ਕਿਸੇ ਸੰਵੇਦਨਸ਼ੀਲ ਮਾਮਲੇ ਵਿੱਚ ਸਰਕਾਰ ਪੱਖ ਵੱਲੋਂ ਲਿਆਂਦਾ ਗਿਆ ਕੇਸ ਹੋਵੇ ਅਤੇ ਦੂਜੇ ਪਾਸੇ CBI ਦੇ ਕੌਂਸਲ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੋਵੇ, ਤਾਂ ਜਨਤਕ ਭਰੋਸੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਸੰਭਾਵਿਤ ਟਕਰਾਅ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ ਅਤੇ ਨਿਰਪੱਖਤਾ ਸਪੱਸ਼ਟ ਤੌਰ 'ਤੇ ਨਜ਼ਰ ਆਵੇ। ਇਸ ਸੰਦਰਭ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਰਸਤੇ ਨੂੰ ਅਪਣਾਉਂਦੇ ਹੋਏ ਅਦਾਲਤੀ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਆਪਣੇ ਮੱਤ ਨੂੰ ਸ਼ਾਂਤਮਈ ਢੰਗ ਨਾਲ ਰੱਖਿਆ ਜਾ ਸਕੇ। #KejriwalKaSatyagraha
PA
50
1
1.8K
20.1K
Barinder Kumar Goyal - Minister Punjab
ਸੰਗਤ ਵੱਲੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਸ਼ੁਕਰਾਨੇ ਦੀਆਂ ਅਰਦਾਸਾਂ ਜਾਰੀ ਹਨ। ਮਾਨ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਬਣਾਏ ਤੇ ਲਾਗੂ ਕੀਤੇ ਸਖ਼ਤ ਕਾਨੂੰਨਾਂ ਨਾਲ ਸੰਗਤ ਦੀ ਚਿਰਾਂ ਦੀ ਉਡੀਕ ਖ਼ਤਮ ਹੋਈ ਹੈ ਅਤੇ ਵਿਸ਼ਵਾਸ ਹੋਰ ਮਜ਼ਬੂਤ ਬਣਿਆ ਹੈ। ਸੂਬੇ ਭਰ ਦੇ ਗੁਰੂ ਘਰਾਂ ਵਿੱਚ ਅਰਦਾਸਾਂ ਰਾਹੀਂ ਧੰਨਵਾਦ ਪ੍ਰਗਟਾਇਆ ਜਾ ਰਿਹਾ ਹੈ।
PA
0
0
0
29
Barinder Kumar Goyal - Minister Punjab
ਕੁਰਸੀ ਦੀ ਖ਼ਾਤਰ ਪੰਜਾਬ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਮੌਕਾਪ੍ਰਸਤ ਰਾਜ ਸਭਾ ਮੈਂਬਰਾਂ ਖ਼ਿਲਾਫ਼ ਲੋਕਾਂ ਦਾ ਗੁੱਸਾ ਸਿਖ਼ਰ 'ਤੇ ਪਹੁੰਚ ਗਿਆ ਹੈ। ਹਰ ਪਾਸੇ ਹੋ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਲੋਕਾਂ ਨੇ ਇਨ੍ਹਾਂ ਗੱਦਾਰਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਵੀ ਜ਼ੋਰਦਾਰ ਢੰਗ ਨਾਲ ਰੱਦ ਕੀਤਾ ਹੈ।
PA
0
0
0
25
Barinder Kumar Goyal - Minister Punjab
ਮਾਨ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਨਸ਼ਾ ਤਸਕਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ISI ਨੈੱਟਵਰਕ ਨਾਲ ਜੁੜੇ 4 ਮੁਲਜ਼ਮਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਸਮੇਤ ਕਾਬੂ ਕਰਨਾ ਵੱਡੀ ਉਪਲਬਧੀ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਇਹ ਮੁਹਿੰਮ ਹੋਰ ਤੇਜ਼ੀ ਨਾਲ ਜਾਰੀ ਰਹੇਗੀ।
PA
0
0
0
33
Barinder Kumar Goyal - Minister Punjab
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦਿੱਤੇ ਗਏ ਲਾਲਚਾਂ ਦੇ ਚੱਕਰ ਵਿੱਚ ਆ ਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਰਾਜ ਸਭਾ ਤੱਕ ਪਹੁੰਚਣ ਵਾਲੇ ਆਗੂਆਂ ਨੇ ਅੱਜ ਉਹੀ ਭਰੋਸਾ ਤੋੜ ਦਿੱਤਾ। ਸੱਤਾ ਦੀ ਖ਼ਾਤਰ ਕੀਤੀ ਗਈ ਇਹ ਬਗ਼ਾਵਤ ਪੰਜਾਬ ਦੇ ਹੱਕਾਂ ਨਾਲ ਧੋਖਾ ਹੈ। ਇਤਿਹਾਸ ਗਵਾਹ ਹੈ! ਭਾਜਪਾ ਕਦੇ ਕਿਸੇ ਦੀ ਨਹੀਂ ਹੋਈ ਅਤੇ ਪੰਜਾਬੀ ਲੋਕ ਕਦੇ ਵੀ ਗ਼ੱਦਾਰਾਂ ਨੂੰ ਮੁਆਫ਼ ਨਹੀਂ ਕਰਦੇ!
PA
0
0
1
30
Barinder Kumar Goyal - Minister Punjab
ਭਾਜਪਾ ਵੱਲੋਂ ਦਬਾਅ ਤੇ ਡਰ ਦੀ ਰਾਜਨੀਤੀ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂ ਅਡੋਲ ਖੜ੍ਹੇ ਹਨ। ਇਮਾਨਦਾਰ ਸਿਆਸਤ ਦੇ ਮਿਸ਼ਨ ਨਾਲ ਜੁੜੇ ਲੀਡਰ ਨਾ ਵਿਕੇ ਹਨ ਨਾ ਝੁਕੇ ਹਨ। ED, CBI ਅਤੇ ਚੋਣ ਕਮਿਸ਼ਨ ਦੀ ਕਾਰਵਾਈ ਵੀ ਚੋਣਾਂ ਤੋਂ ਪਹਿਲਾਂ ਸਿਆਸੀ ਮਕਸਦ ਨਾਲ ਪ੍ਰੇਰਿਤ ਦਿਖਦੀ ਹੈ। ਪਰ ਅਸੀਂ ਪੰਜਾਬ ਦੀ ਸੇਵਾ ਕਰਦੇ ਰਹਾਂਗੇ।
PA
0
0
0
28
Barinder Kumar Goyal - Minister Punjab
ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਲਈ ਕੀਤੇ ਜਾ ਰਹੇ ਉਪਰਾਲੇ ਕਿਸਾਨਾਂ ਲਈ ਵੱਡੀ ਰਾਹਤ ਬਣ ਰਹੇ ਹਨ। ਨਵੇਂ ਖਾਲ਼ੇ, ਕੱਸੀਆਂ ਅਤੇ ਪਾਈਪਲਾਈਨਾਂ ਨਾਲ ਖ਼ੇਤਾਂ ਤੱਕ ਪਾਣੀ ਪਹੁੰਚ ਰਿਹਾ ਹੈ, ਜਿਸ ਨਾਲ ਮੋਟਰਾਂ ਦੀ ਲੋੜ ਘਟੀ ਹੈ ਤੇ ਕਿਸਾਨਾਂ ਦਾ ਖ਼ਰਚਾ ਵੀ ਬੱਚ ਰਿਹਾ ਹੈ। ਝੋਨਾ ਨਹਿਰੀ ਪਾਣੀ ਨਾਲ ਲਗਾਉਣ ਦਾ ਵਾਅਦਾ ਪੂਰਾ ਕਰਕੇ ਮਾਨ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਜਿੱਤਿਆ ਹੈ।
PA
0
0
0
23
Barinder Kumar Goyal - Minister Punjab
ਜਿੰਦਗੀ ਭਰ ਦੀ ਸਭ ਤੋਂ ਵੱਡੀ ਇੱਛਾ ਜਦੋਂ ਪੂਰੀ ਹੁੰਦੀ ਹੈ, ਤਾਂ ਅੱਖਾਂ ਖੁਸ਼ੀ ਨਾਲ ਭਰ ਆਉਂਦੀਆਂ ਹਨ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੇਠ ਬਜ਼ੁਰਗਾਂ ਨੂੰ ਮਿਲ ਰਹੇ ਮੁਫ਼ਤ ਧਾਰਮਿਕ ਦਰਸ਼ਨ ਅਤੇ ਸ਼ਾਨਦਾਰ ਸੁਵਿਧਾਵਾਂ ਉਨ੍ਹਾਂ ਦੇ ਦਿਲਾਂ ‘ਚ ਨਵੀਂ ਉਮੀਦ ਜਗਾ ਰਹੀਆਂ ਹਨ। ਹਰ ਬਜ਼ੁਰਗ ਦੀ ਦੁਆ ‘ਚ ਅੱਜ CM ਭਗਵੰਤ ਮਾਨ ਲਈ ਸ਼ੁਕਰਾਨਾ ਹੈ।
PA
0
0
0
37
Barinder Kumar Goyal - Minister Punjab
ਨਸ਼ਿਆਂ ਦੇ ਖ਼ਾਤਮੇ ਲਈ ਮਾਨ ਸਰਕਾਰ ਦਾ ਫ਼ੈਸਲਾ ਸਖ਼ਤ ਤੇ ਨਤੀਜੇ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਹੁਣ ਪੰਜਾਬ ਦਾ ਅਮਨ ਕਾਨੂੰਨ ਖ਼ਰਾਬ ਕਰਨ ਵਾਲੇ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲਿਆਂ ਦੀ ਖ਼ੈਰ ਨਹੀਂ! ‘ਯੁੱਧ ਨਸ਼ਿਆਂ ਵਿਰੁੱਧ’ ਦੇ 414 ਦਿਨਾਂ ਵਿੱਚ 59,631 ਤਸਕਰ ਗ੍ਰਿਫ਼ਤਾਰ ਅਤੇ ₹450 ਕਰੋੜ ਦੀ ਹੈਰੋਇਨ ਜ਼ਬਤ ਕਰਕੇ ਕਾਰਵਾਈਆਂ ਕੀਤੀਆਂ ਗਈਆਂ ਹਨ। #YudhNasheVirudh #NashaMuktPunjab
PA
0
0
0
32