
ਮੈਂ ਹੁਣ ਹਰਗੋਬਿੰਦਪੁਰ ਹਲਕੇ ਦੇ ਪਿੰਡਾਂ ਨਾਲ ਲਗਦੇ ਬੰਨ੍ਹ 'ਤੇ ਪਹੁੰਚਿਆ ਹਾਂ ਜਿਥੇ ਸੰਗਤ ਨੇ ਮੋਰਚੇ ਲਾਏ ਹੋਏ ਹਨ , ਰੇਤੇ ਦੀ ਸੇਵਾ ਚੱਲ ਰਹੀ ਹੈ ਤਾਂ ਕਿ ਬੰਨ੍ਹ ਨੂੰ ਟੁੱਟਣ ਤੋਂ ਰੋਕਿਆ ਜਾ ਸਕੇ । ਸੰਗਤ ਦੀ ਮੰਗ 'ਤੇ ਮੱਛਰ ਵਾਲੀ ਸਪਰੇਅ , ਇੱਕ ਕਿਸ਼ਤੀ ਸਵੇਰੇ ਪਹੁੰਚਾ ਦਿੱਤੀ ਜਾਵੇਗੀ ਅਤੇ ਬੰਨ੍ਹ ਨੂੰ ਪੱਕਾ ਕਰਨ ਅਤੇ ਸੜਕ ਹੇਠੋਂ ਪਾਣੀ ਦੀ ਨਿਕਾਸੀ ਲਈ ਪੁਲੀਆਂ ਪਾਉਣ ਦੀ ਮੰਗ ਨੂੰ ਅਕਾਲੀ ਸਰਕਾਰ ਆਉਣ 'ਤੇ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ । ਪਿੰਡ ਵਾਸੀਆਂ ਨੇ ਦੱਸਿਆ ਕਿ ਲੰਗਰ ਦੀ ਸੇਵਾ , ਪਸ਼ੂਆਂ ਲਈ ਚਾਰਾ ਅਤੇ ਤਰਪਾਲਾਂ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ, ਜਿਸਦਾ ਉਹਨਾਂ ਧੰਨਵਾਦ ਵੀ ਕੀਤਾ । ਇਸੇ ਤਰ੍ਹਾਂ ਏਕਾ ਬਣਾਈ ਰੱਖੋ ਗੁਰੂ ਸਾਹਿਬ ਮੇਹਰ ਕਰਣਗੇ। #Hargobindpur #floodsinpunjab #PunjabFloods #WestandwithPunjab
















