Professor
53.4K posts

Professor
@heistprofessor_
RTs are not endorsements. ਪੰਜਾਬ ਨੂੰ ਪਿਆਰ ਕਰਨ ਵਾਲੇ। #ਮਾਂ_ਬੋਲੀ_ਪੰਜਾਬੀ❤️ ♥️💓💓💓👌🌾🌾🌾 #ਦੇਸ਼_ਪੰਜਾਬ❤️ 🔥🔥🔥🦅 #ਖਾਲਸਾ_ਯੰਗਮੈਨਜ਼





ਸਾਡੇ ਸੁਭਾਅ ਦਾ ਇੱਕ ਹਿੱਸਾ ਅਜਿਹਾ ਹੈ ਜਿਹੜ੍ਹਾ ਜਾਂ ਤਾਂ ਬਹੁਤਾ ਹੀ ਉਲਾਰੂ ਹੋ ਜਾਂਦਾ ਜਾਂ ਬਹੁਤਾ ਤੰਗਦਿਲ... “ਮੇਰੀ ਬਾਂਹ ਛੱਡ ਦੇ, ਨਹੀਂ ਤਾਂ ਫਿਰ ਹਿਸਾਬ ਲਾ ਲਈਂ...!” ਇਹ ਲਫ਼ਜ਼ ਸਨ ਪੰਜਾਬਣ ਧੀ ਦੇ, ਜਦੋਂ ਪੰਜਾਬ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਖੜੀ ਚੰਡੀਗੜ੍ਹ ਪੁਲਿਸ ਦੀ ਮਹਿਲਾ ਮੁਲਾਜ਼ਮ ਨੇ ਉਸਦੀ ਬਾਂਹ ਫੜਕੇ ਕਹਿੰਦੀ, “ਤੈਨੂੰ ਅੰਦਰ ਨਹੀਂ ਜਾਣ ਦਿੰਦੀ।” ਹਰਮਨਪ੍ਰੀਤ ਕੌਰ ਨੇ ਆਪਣਾ ਆਈਡੀ ਕਾਰਡ ਵੀ ਦਿਖਾਇਆ, ਪਰ ਫਿਰ ਵੀ ਮਹਿਲਾ ਮੁਲਾਜ਼ਮ ਨੇ ਬਾਂਹ ਨਾ ਛੱਡੀ। ਆਖਿਰ ਗੁੱਸੇ ਵਿਚ ਆਈ ਬੱਚੀ ਨੇ ਧੱਕਾ ਮਾਰ ਕੇ ਬੈਰੀਕੇਡ ਪਾਰ ਸੁੱਟ ਦਿੱਤੇ ਤੇ ਕਹਿੰਦੀ, “ਮੇਰੀ ਬਾਂਹ ਛੱਡ ਦੇ, ਨਹੀਂ ਤਾਂਆਪਣਾ ਹਿਸਾਬ ਲਾ ਲਈਂ!” ਅਤੇ ਫਿਰ ਗੇਟ ਤੇ ਛਾਲ ਮਾਰ ਕੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਈ... ਇਸ ਤੋਂ ਪਹਿਲਾਂ ਇਹ ਬੱਚੀ ਅਲੱਗ ਅਲੱਗ ਗੇਟਾਂ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਚੁੱਕੀ ਸੀ, ਪਰ ਹਰ ਵਾਰੀ “ਇੱਧਰੋਂ ਜਾਓ, ਉੱਧਰ ਜਾਓ,” ਕਹਿ ਕੇ ਟਰਕਾ ਦਿੱਤਾ ਗਿਆ। ਘਰੋਂ ਆਈ ਸੀ ਅਤੇ ਆਪਣੇ ਹੋਸਟਲ ਜਾਣਾ ਸੀ ਨਾਲੇ ਧਰਨੇ ਦਾ ਹਿੱਸਾ ਬਣਨਾ ਸੀ। ਇਸ ਧੀ ਨੇ ਜੋ ਕਿਹਾ, ਉਹ ਉਹਦੀ ਇੱਕ ਸੁਭਾਵਕ reaction ਸੀ, ਜਿਹੜ੍ਹੀ ਕਿਸੇ ਅੱਕੇ ਹੋਏ ਬੰਦੇ ਦੀ ਹੋ ਸਕਦੀ ਹੈ। ਪਹਿਲਾਂ ਤਾਂ ਉਹਦੇ ਪਿੱਛੇ TV ਚੈਨਲਾਂ ਵਾਲੇ ਹੱਥ ਧੋਅ ਕੇ ਪੈ ਗਏ, ਫਿਰ ਸੰਸਥਾਵਾਂ, ਹੁਣ ਪੰਜਾਬ ਦੇ ਪੁਲਿਸ ਇੱਕ ਮੁਲਾਜ਼ਮ ਨੂੰ ਗਿਆਨ ਦੇਣ ਦਾ ਮੌਕਾ ਮਿਲਿਆ, ਤੇ ਹੁਣ ਆ ਗਏ ਟਰੋਲਰ। ਆਪਣੀ ਪੀਹੜੀ ਹੇਠਾਂ ਸੋਟਾ ਕੋਈ ਵੀ ਨਹੀਂ ਫੇਰਦਾ। ਉਹਨੇ ਨਹੀਂ ਕਿਹਾ ਮੇਰੀ ਪੋਸਟ ਸਾਂਝੀ ਕਰੋ, ਮੇਰੀ ਇੰਟਰਵਿਊ ਕਰੋ ਜਾਂ ਮੈਨੂੰ ਐਵਾਰਡ ਦੇਵੋ। ਫਿਰ ਹੁਣ ਕਿਉਂ ਵਿਦਵਾਨ ਬਣ ਬਣ ਉਹਦੀਆਂ ਕਮੀਆਂ ਗਿਣਾ ਰਹੇ ਹਾਂ? ਵੱਡੇ ਵਿਦਵਾਨਾਂ ਚੋਂ ਅੱਧਿਆਂ ਨੂੰ ਸਿਰਫ਼ ਮੌਕਾ ਚਾਹੀਦਾ ਗਿਆਨ ਝਾੜਨ ਦਾ। ਚੱਲੋ, ਉਹਨੇ ਤਾਂ ਫਿਰ ਵੀ ਕੁਝ ਕਹਿ ਲਿਆ, ਕਰ ਲਿਆ, ਸਾਡੇ ਵਿੱਚੋਂ ਬਹੁਤਿਆਂ ਕੋਲੋਂ ਐਨਾ ਵੀ ਨਹੀਂ ਸਰਨਾ ਸਿਰ ਪਈ ਤੇ... ਸਿਰਫ਼ ਟ੍ਰੋਲ ਕਰਨ ਜੋਗੇ ਹੀ ਹਨ... Key ਬੋਰਡਾਂ ਵਾਲੇ ਯੋਧੇ... ਗੱਲ ਕੌੜੀ ਹੈ ਪਰ ਟ੍ਰੋਲਰਾਂ ਦੇ ਸੁਭਾਅ ਜਿੰਨੀ ਤੰਗਦਿਲ ਤੇ ਸੌੜੀ ਨਹੀਂ I stand in her support. And I stand with her because courage, it is a voice that rises when someone is pushed too far. She didn’t react out of arrogance, she reacted out of frustration and dignity. Her strength should be appreciated, not criticized. Those who judge her have never been in her situation and it shows... I support her, I respect her, and I stand with her without hesitation. ਜੁੱਗ ਜੁੱਗ ਜੀ ਪੁੱਤਰ 🫶🙌🙌 ਦੀਪ ਸੰਧੂ




















