Gurvinder Singh Khosa

564 posts

Gurvinder Singh Khosa banner
Gurvinder Singh Khosa

Gurvinder Singh Khosa

@Amazingly1990

Teacher,Social Thinker, DTF Unionist, Environmentalist, GK lover, PG in History

参加日 Ağustos 2023
269 フォロー中495 フォロワー
固定されたツイート
Gurvinder Singh Khosa
Gurvinder Singh Khosa@Amazingly1990·
ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਸਨ ਮਹਾਨ ਇਨਕਾਲਬੀ ਕਵੀ ਸੰਤ ਰਾਮ ਉਦਾਸੀ.......
Gurvinder Singh Khosa tweet media
PA
0
0
2
37
Gurvinder Singh Khosa
Gurvinder Singh Khosa@Amazingly1990·
ਅੰਬਰ ਚੀਰਵੀਂ ਰੋਹਲੀ ਗਰਜ਼ ਵਾਲਾ ਕਵੀ ਸੰਤ ਰਾਮ ਉਦਾਸੀ.... ਬਰਨਾਲੇ ਦਾਣਾ ਮੰਡੀ ਵਿੱਚ ਗੌਰਮਿੰਟ ਪ੍ਰਾਇਮਰੀ ਟੀਚਰ ਐਸੋਸੀਏਸ਼ਨ ਦੇ ਧਰਨੇ ਤੇ ਕਲਾਮ ਪੇਸ਼ ਕਰਦਾ ਹੋਇਆ। ਤਸਵੀਰ 1970 ਦੀ ਹੈ। ਜਦੋਂ ਦਲਿਤਾਂ ਦੇ ਘਰਾਂ ਵਿੱਚ ਜੰਮਿਆਂ ਨੂੰ ਸਿਰਫ ਸੀਰੀ ਰਲਣਾ ਹੀ ਉਨ੍ਹਾਂ ਦੀ ਜੂਨ ਸਮਝਿਆ ਜਾਂਦਾ ਸੀ ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜਾਈ ਜਾਰੀ ਰੱਖੀ। ਉਸਨੇ ਨਕਸਲਬਾੜੀ ਲਹਿਰ ਦੇ ਸਭਿਆਚਾਰਕ ਪਹਿਲੂ ਨੂੰ ਸਿਖ਼ਰਾਂ ਤੇ ਪਹੁੰਚਾਇਆ। ਪੰਜਾਬ ਦੀ ਗੀਤ ਕਾਵਿ ਪ੍ਰੰਪਰਾਂ ਵਿੱਚ ਦੱਬੇ ਕੁਚਲੇ ਹਮਾਤੜਾਂ ਨੂੰ ਸੱਤਾ ਪਲਟ ਕੇ ਆਪਣੀ ਤਕਦੀਰ ਬਦਲਣ ਲਈ ਪ੍ਰੇਰਿਆ। ਉਸਦੇ ਗੀਤ ਲੋਕ ਗੀਤ ਬਣ ਗਏ ਹਨ.... ਮਾਂ ਧਰਤੀਏ..... ਮਾਂ ਧਰਤੀਏ ਸਦਾ ਸੁਹਾਗਣੇ ਨੀ, ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ । ਜੀਹਦੇ ਨਰਮੇ ਕਪਾਹਾਂ ਦੇ ਵਿਚ ਮੇਰੀ, ਮਾਂ ਮਰਗੀ ਕਿਰਤਾਂ ਦੀ ਕੂਕ ਬਣ ਕੇ । ਜੀਹਦੇ ਟਿੱਬਿਆ ਅੰਦਰ ਹੈ ਬਾਪ ਮੇਰਾ, ਰੁਲਿਆ ਪਿਆ ਏ ਰੇਤੇ ਦੀ ਹੂਕ ਬਣ ਕੇ। ਜਿੱਥੇ ਮਾਂ ਦੀ ਲਾਵਾਰਸ ਲਾਸ਼ ਉੱਤੇ, ਬੈਠਾ ਬਾਲ ਕੋਈ ਨਹਿਰ ਵਿਚ ਜਾਏ ਤਰਦਾ । ਸਾਡੇ ਬੋਹਲਾਂ ਦੀ ਕਣਕ ਦਾ ਰੰਗ ਜਿੱਥੇ, ਕਾਲੀ ਕੁਰਸੀ ਦੇ ਰੰਗ ਵਿਚ ਜਾਏ ਰਲਦਾ । ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ, ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ । ਅਰਥਚਾਰਾ ਹੈ ਵੇਸਵਾ ਵਾਂਗ ਜਿਸ ਦਾ, ਝੋਲੀ ਜੀਹਦੀ ਬੇਅਣਖੇ ਇਨਸਾਨ ਵਾਗੂੰ । ਜਿੱਥੇ ਖੂਨ ਹੈ ਮੇਰਿਆਂ ਵੀਰਿਆਂ ਦਾ, ਵਿਛਿਆ ਸੜਕਾਂ 'ਤੇ ਹੱਕਾਂ ਦੀ ਲੁੱਕ ਬਣ ਕੇ । ਬੁੱਚੜਖਾਨਿਆਂ 'ਚੋ ਜਿੱਥੇ ਲੋਕ ਮੇਰੇ, ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣ ਕੇ । ਜੀਹਦੇ ਲੋਕਾਂ ਨੇ ਗੁਰੂ ਗੋਬਿੰਦ ਵਰਗਾ, ਲੋਕ-ਝਿੜੀ ਦੇ ਵਿੱਚ ਲੁਕੋ ਲਿਆ ਹੈ । ਜੀਹਦੀ ਗੋਦ ਪੁੱਤਰਾਂ ਨਕਸਲਬਾੜੀਆਂ ਦਾ, ਸੇਕ ਸਾਰਾ ਹੀ ਸੀਨੇ ਸਮੋ ਲਿਆ ਹੈ । ਮਾਂ ਧਰਤੀਏ ਸਦਾ ਸੁਹਾਗਣੇ ਨੀ, ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ ।
Gurvinder Singh Khosa tweet media
PA
0
0
2
47
Gurvinder Singh Khosa
Gurvinder Singh Khosa@Amazingly1990·
'ਹੱਦਬੰਦੀ ਸੋਧ ਬਿੱਲ 2026' ਦਾ ਲੋਕ ਸਭਾ 'ਚ ਮੂਧੇ ਮੂੰਹ ਡਿੱਗਣਾ ਪਿੱਛਲੇ 12 ਸਾਲਾਂ ਚ ਮੋਦੀ ਦੀ ਪਹਿਲੀ ਕਰਾਰੀ ਵਿਧਾਨਿਕ ਹਾਰ ਹੈ......ਸੰਘੀ ਢਾਂਚੇ ਦੀ ਮਜ਼ਬੂਤੀ ਲਈ ਵਿਰੋਧੀ ਧਿਰ ਦਾ ਇਕਜੁੱਟ ਹੋਣਾ ਲੋਕਤੰਤਰ ਲਈ ਇਕ ਚੰਗਾ ਸੰਕੇਤ ਹੈ.....
Gurvinder Singh Khosa tweet media
PA
0
2
5
90
Gurvinder Singh Khosa
Gurvinder Singh Khosa@Amazingly1990·
ਸਰਕਾਰੀ ਮੁਲਾਜ਼ਮਾਂ ਨੂੰ 1 ਜੁਲਾਈ 2025 ਤੋਂ ਦਿੱਤੇ ਜਾ ਰਹੇ DA ਦਾ ਸਟੇਟ ਵਾਈਜ਼ ਅੰਕੜਾ.... ਕੇਂਦਰ ਸਰਕਾਰ..... 58% ਹਰਿਆਣਾ ਸਰਕਾਰ... 58% ਰਾਜਸਥਾਨ ਸਰਕਾਰ.... 58% ਜੰਮੂ ਕਸ਼ਮੀਰ ਸਰਕਾਰ... 58% ਮੱਧ ਪ੍ਰਦੇਸ਼ ਸਰਕਾਰ... 58% ਛੱਤੀਸਗੜ੍ਹ ਸਰਕਾਰ... 58% ਤਾਮਿਲਨਾਡੂ ਸਰਕਾਰ... 58% ਉੜੀਸਾ ਸਰਕਾਰ....... 58% ਆਸਾਮ ਸਰਕਾਰ....... 58% ਸਿੱਕਮ ਸਰਕਾਰ........ 58% ਅਰੁਨਾਚਲ ਪ੍ਰਦੇਸ਼..... 58% ਉਤਰਾਖੰਡ ਸਰਕਾਰ.... 55% ਬਿਹਾਰ ਸਰਕਾਰ...... 55% ਗੁਜਰਾਤ ਸਰਕਾਰ....... 53% ਮਹਾਂਰਾਸ਼ਟਰ ਸਰਕਾਰ... 53% ਤਿਲੰਗਾਨਾ ਸਰਕਾਰ... 52.8% ਮੇਘਾਲਿਆ ਸਰਕਾਰ... 51% ਹਿਮਾਚਲ ਪ੍ਰਦੇਸ਼..... 45% ਅਤੇ ਪੰਜਾਬ ਦੀ ਆਮ ਆਦਮੀ ਸਰਕਾਰ... 42% (ਸਭ ਤੋਂ ਘੱਟ)
PA
1
4
5
142
Gurvinder Singh Khosa がリツイート
Pargat Singh
Pargat Singh@PargatSOfficial·
ਪਖਾਨਿਆਂ ਦੇ ਉਦਘਾਟਨ ਤੋਂ ਲਫਾਫਿਆਂ 'ਤੇ ਫੋਟੋ ਲਗਾਉਣ ਤੱਕ ਦੀ - 'ਸਿੱਖਿਆ ਕ੍ਰਾਂਤੀ'
Pargat Singh tweet media
PA
1
4
23
505
Gurvinder Singh Khosa
Gurvinder Singh Khosa@Amazingly1990·
ਉਲਟੀ ਗੰਗਾ...... ਅਖ਼ੇ ਜੀ ਪਟਿਆਲੇ ਤੋਂ ਹੁਕਮ ਨੇ ਕੇ ਦਿਨੇ ਬਿਜਲੀ ਛੱਡੋ..... ਤੇ ਰਾਤ ਨੂੰ ਪਾਵਰ ਕੱਟ ਲਗਾਓ....ਇਹ ਬਦਲਾਅ ਵੀ ਪਹਿਲੀ ਵਾਰ ਦੇਖਿਆ....ਕਣਕ ਦਾ ਸੀਜ਼ਨ ਬਿਲਕੁਲ ਸਿਖ਼ਰ ਤੇ ਹੈ ਤੇ ਕਿਸਾਨ ਖੇਤਾਂ ਚ ਹਨ ਤੇ ਦਿਨ ਸਮੇਂ ਬਿਜਲੀ ਦਾ ਖੇਤਾਂ ਚ ਹੋਣਾ ਤੇ ਰਾਤ ਨੂੰ ਪਾਵਰ ਕੱਟ ਇਹ ਤਾਂ ਸਰਾਸਰ ਲੋਕ ਮਾਰੂ ਹੈ...... ਸਿਸਟਮ ਨਾ ਦੀ ਕੋਈ ਚੀਜ਼ ਹੈ ਪੰਜਾਬ ਚ?????
PA
2
5
20
473
Gurvinder Singh Khosa がリツイート
SarbatDaBhalaSinghSaab
SarbatDaBhalaSinghSaab@beingammy0013·
ਪੰਜਾਬ ਵਿੱਚ ਬੇਅਦਬੀਆਂ ‘ਤੇ ਕਾਨੂੰਨ ਬਣਾਉਣ ਵਾਲੇ ਹੀ, ਪਹਿਲਾਂ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਖੜੇ ਰਹੇ… ਮਾਲੇਰਕੋਟਲਾ ਦੀ ਬੇਅਦਬੀ ਦਾ ਮਾਮਲਾ ਸਭ ਨੂੰ ਯਾਦ ਹੈ — ਜਿੱਥੇ ਦਿੱਲੀ ਦੇ MLA ਨਰੇਸ਼ ਯਾਦਵ ‘ਤੇ 2016 ਚ ਪਰਚਾ ਦਰਜ ਹੋਇਆ ਤੇ ਅਦਾਲਤ ਨੇ 2 ਸਾਲ ਦੀ ਸਜ਼ਾ ਵੀ ਸੁਣਾਈ ❗ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਉਸੇ ਕੇਸ ਵਿੱਚ MLA Harpal Singh Cheema ਵੱਲੋਂ ਵਕਾਲਤ ਕੀਤੀ ਗਈ… 👉 ਦੋਸ਼ੀ ਵੀ ਆਪਣੇ, 👉 ਵਕੀਲ ਵੀ ਆਪਣੇ, 👉 ਤੇ ਕਾਨੂੰਨ ਬਣਾਉਣ ਵਾਲੇ ਵੀ ਆਪਣੇ… ਫਿਰ ਨਿਆਂ ਕਿੱਥੋਂ ਆਵੇਗਾ ❓ ਪਹਿਲਾਂ ਬੇਅਦਬੀ ਕਰਵਾਉ, ਫਿਰ ਕੇਸ ਲੜੋ, ਸੋਚਣ ਆਲੀ ਗੱਲ ਬੇਅਦਬੀਆਂ 2014 ਵਿੱਚ ਹੀ ਹੋਣੀਆਂ ਕਿਉਂ ਸ਼ੁਰੂ ਹੋਈਆਂ? @SukhpalKhaira @kahlonjaskaran @PargatSOfficial @GARRY2070 @sikhhatetracker @KhalsaSarkar_ @shakkrpara @sakanakodar @advimaankhara @Teena_PPCC @APSKhadial @Amazingly1990 @KulrajanWadhwa @J_SriAkalTakht @SGPCPresident @Gurpreet0531 @chdwalia @CHDPolitales
SarbatDaBhalaSinghSaab tweet media
PA
2
8
13
261
Gurvinder Singh Khosa がリツイート
Randeep Gill
Randeep Gill@Randeep44009128·
Heartfelt respect to Chandigarh based courageous doctor Prabhleen Kaur who refused to give in to hospital greed. When told to admit unnecessary patients into the ICU for financial gain, she chose integrity and resigned immediately. 🙌
English
4
126
203
2.3K
Gurvinder Singh Khosa
Gurvinder Singh Khosa@Amazingly1990·
ਫਲੈਕਸ ਪੁੱਜ ਗਏ ਸ਼ਮਸ਼ਾਨ ਘਾਟਾਂ ਤੱਕ ਪਰ ਮੰਡੀਆ 'ਚ ਬਾਰਦਾਨਾ ਨਹੀਂ ਪੁੱਜਿਆ.... ਬੇਸ਼ਰਮਾਂ ਦੀ ਸਰਕਾਰ......
PA
0
5
7
75
Gurvinder Singh Khosa
Gurvinder Singh Khosa@Amazingly1990·
ਸ਼ਸਤ੍ਰਨ ਕੇ ਅਧੀਨ ਹੈ ਰਾਜ....... ਜੰਗ ਦਾ ਚੌਥਾ ਕਾਰਨ ਵੀ ਹੁੰਦਾ........ ਤੇ ਇਸ ਕਾਰਨ ਹਿੱਤ ਹੀ ਇਕ ਸਿਧਾਂਤਿਕ ਮਨੁੱਖੀ ਸਮਾਜ ਦੀ ਸਥਾਪਿਤੀ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ 1699 ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ.......
Gurvinder Singh Khosa tweet media
PA
1
5
13
164
Gurvinder Singh Khosa
Gurvinder Singh Khosa@Amazingly1990·
"ਸ਼ਸਤ੍ਰਨ ਕੇ ਅਧੀਨ ਹੈ ਰਾਜ....ਰਾਜ ਬਿਨਾ ਨਹਿ ਧਰਮ (ਨਿਆਂ) ਚਲੇ ਹੈ...ਧਰਮ ਬਿਨਾ ਸਭ ਦਲੇ ਮਲੇ ਹੈ".....
PA
0
13
41
435
Gurvinder Singh Khosa
Gurvinder Singh Khosa@Amazingly1990·
ਜ਼ੀਰਾ ਦੇ ਪਿੰਡ ਕੋਹਾਲਾ 'ਚ ਵੱਡੀ ਵਾਰਦਾਤ,ਵਾਢੀ ਕਰ ਰਹੇ ਕਿਸਾਨਾਂ ਨੂੰ ਖੇਤਾਂ 'ਚੋਂ ਮਿਲਿਆ ਡਰੋਨ ਤੇ ਹੈਰੋਇਨ! ਸਰਹੱਦ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਕੋਹਾਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਣਕ ਵੱਢ ਰਹੇ ਕਿਸਾਨਾਂ ਦੀ ਨਜ਼ਰ ਇੱਕ ਡਿੱਗੇ ਹੋਏ ਡਰੋਨ 'ਤੇ ਪਈ। ਸੂਤਰਾਂ ਅਨੁਸਾਰ, ਇਹ ਡਰੋਨ ਪਿੰਡ ਦੇ ਨੰਬਰਦਾਰ ਦੀ ਜ਼ਮੀਨ ਵਿੱਚੋਂ ਮਿਲਿਆ ਹੈ, ਜਿਸ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਬੰਨ੍ਹੀ ਹੋਈ ਸੀ। ਖ਼ਾਸ ਗੱਲ ਇਹ ਰਹੀ ਕਿ ਪੁਲਿਸ ਦੀ ਬਜਾਏ ਕਿਸਾਨਾਂ ਨੇ ਖ਼ੁਦ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਇਸ ਇਲਾਕੇ ਵਿੱਚ ਸੁਰੱਖਿਆ ਏਜੰਸੀਆਂ ਹੁਣ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ। ​ਫੋਟੋ ਤੇ ਵੇਰਵਾ JG Zira News ਪੇਜ ਤੋ ਕਾਪੀ.....
Gurvinder Singh Khosa tweet media
PA
0
3
10
108
Gurvinder Singh Khosa
Gurvinder Singh Khosa@Amazingly1990·
ਲਾਹਨਤੀ ਹੁਕਮਰਾਨਾਂ ਦੇ ਕੋਈ ਵਿਸ਼ੇਸ਼ ਸਿੰਗ ਨਹੀਂ ਉੱਗੇ ਹੁੰਦੇ ?? ਪਹਿਲਾਂ ਤੋਂ ਤਨਖਾਹਾਂ ਅਤੇ ਹੋਰ ਮਣਾਂ ਮੂੰਹੀਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਆਈ.ਏ.ਐੱਸ. ਅਤੇ ਆਈ.ਪੀ.ਐਸ.ਅਫਸਰਾਂ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ ਨਾਲੋ ਨਾਲ ਮਹਿੰਗਾਈ ਭੱਤਾ ਦੇਣ ਵਾਲੀ ਸਰਕਾਰ ਆਮ ਘਰਾਂ 'ਚੋਂ ਆਏ ਹੇਠਲੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਕੇ ਵੀ ਆਪਣੇ ਆਪ ਨੂੰ "ਆਮ ਆਦਮੀ ਦੀ ਸਰਕਾਰ" ਦੱਸਣ ਲੱਗਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੀ !!!
Gurvinder Singh Khosa tweet media
PA
1
5
16
593
Gurvinder Singh Khosa
Gurvinder Singh Khosa@Amazingly1990·
ਮੁੱਲ ਦੀ ਸਿਆਸਤ ਦਾ ਖ਼ਰੀਦਦਾਰ ਕਦੇ ਕਿਸੇ ਦਾ ਦੋਸਤ ਨਹੀਂ ਬਣ ਸਕਦਾ ........
PA
0
3
19
306
Gurvinder Singh Khosa
Gurvinder Singh Khosa@Amazingly1990·
ਸਿੱਖਿਆ ਕ੍ਰਾਂਤੀ ਦਾ ਭਾਂਡਾ ਭੱਜਿਆ! 1158 ਸਹਾਇਕ ਪ੍ਰੋਫ਼ੈਸਰਾਂ ਨੂੰ ਜਬਰੀਂ ਨਜ਼ਰਬੰਦ ਕਰਨ ਦੀ DTF ਨੇ ਕੀਤੀ ਨਿਖੇਧੀ..... ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਲਗਭਗ 2100 ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਖਾਲੀ ਹਨ, ਜਦਕਿ ਸਿਰਫ਼ 130 ਦੇ ਕਰੀਬ ਹੀ ਅਸਾਮੀਆਂ ਭਰੀਆਂ ਗਈਆਂ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਲਗਾਤਾਰ ਮੀਟਿੰਗਾਂ ਦੇ ਕੇ ਮੁੱਕਰਿਆ ਜਾ ਰਿਹਾ ਹੈ। @1158APFront5aab punjabnetwork.com/the-vessel-of-…
PA
0
7
15
178
Gurvinder Singh Khosa
Gurvinder Singh Khosa@Amazingly1990·
ਪੰਜਾਬ 'ਚ SIR ਦੇ ਮਾਮਲੇ ਚ ਇਕ ਹੋਰ BLO ਦੀ ਕੰਮ ਦੇ ਵੱਧ ਦਬਾਅ ਕਾਰਨ ਹਾਰਟ ਅਟੈਕ ਨਾਲ ਮੌਤ...... @ECISVEEP
PA
2
1
4
109
Gurvinder Singh Khosa
Gurvinder Singh Khosa@Amazingly1990·
ਢੇਰ ਜ਼ਜਬਾਤਾਂ ਦੇ ਦਫ਼ਨ ਹੋ ਗਏ.... ਪਲ ਯਾਦਾਂ ਵਾਲੇ ਸਾਡੇ 'ਤੇ ਕਫ਼ਨ ਹੋ ਗਏ..... ਉੱਜੜੇ ਰਾਹਾਂ ਵਾਂਗ ਜਵਾਂ ਹੀ ਵੈਰਾਨ ਹੋ ਗਏ.... ਸ਼ਾਇਦ ਉਨ੍ਹਾਂ ਲਈ ਅਸੀਂ ਤਾਲਿਬਾਨ ਹੋ ਗਏ ......
PA
0
1
11
235
Gurvinder Singh Khosa
Gurvinder Singh Khosa@Amazingly1990·
2 ਲੱਖ ਸਿਰ ਲੱਗੇ ਸੀ ਇਸ ਰਾਜ ਦੀ ਨੀਂਹ ਵਿੱਚ.... (ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ 1716 ਤੋਂ 1766 (ਸਿੱਖ ਮਿਸਲਾਂ ਦੇ ਬਣਨ ਤੱਕ ) ਦੇ 50 ਸਾਲ ਦੇ ਵਕਫ਼ੇ ਵਿਚਕਾਰ 2 ਲੱਖ ਸਿੱਖ ਸ਼ਹੀਦ ਹੋਏ ਸਨ)....
Gurvinder Singh Khosa tweet media
PA
1
10
64
1.1K
Gurvinder Singh Khosa
Gurvinder Singh Khosa@Amazingly1990·
ਦਿੱਲੀ ਕਤਲੇਆਮ ਪੀੜਤਾਂ ਦੇ ਕੇਸ ਭਾਵੇਂ ਪੈਸੇ ਲੈ ਕੇ ਲੜ ਲੈਂਦੇ..... ਪਰ ਅਸਲੀ ਦੁਸ਼ਮਣ ਦੀ ਝੋਲੀ 'ਚ ਇਮਾਨ ਰੱਖ ਕੇ ਇਨਸਾਫ਼ ਕਿਸ ਤੋਂ ਮੰਗੋਗੇ ਫੂਲਕਾ ਸਾਬ...... ਅਫ਼ਸੋਸ!!
Gurvinder Singh Khosa tweet media
PA
2
8
17
284
Gurvinder Singh Khosa がリツイート
ਦੀਪ ਸੰਧੂ Deep K Sandhu
हमको उनसे वफ़ा की है उम्मीद जो नहीं जानते वफ़ा क्या है। Mirza Ghalib
ਦੀਪ ਸੰਧੂ Deep K Sandhu tweet media
हिन्दी
6
7
28
621