پن کیا گیا ٹویٹ
Gurvinder Singh Khosa
564 posts

Gurvinder Singh Khosa
@Amazingly1990
Teacher,Social Thinker, DTF Unionist, Environmentalist, GK lover, PG in History
شامل ہوئے Ağustos 2023
270 فالونگ496 فالوورز

ਅੰਬਰ ਚੀਰਵੀਂ ਰੋਹਲੀ ਗਰਜ਼ ਵਾਲਾ ਕਵੀ ਸੰਤ ਰਾਮ ਉਦਾਸੀ....
ਬਰਨਾਲੇ ਦਾਣਾ ਮੰਡੀ ਵਿੱਚ ਗੌਰਮਿੰਟ ਪ੍ਰਾਇਮਰੀ ਟੀਚਰ ਐਸੋਸੀਏਸ਼ਨ ਦੇ ਧਰਨੇ ਤੇ ਕਲਾਮ ਪੇਸ਼ ਕਰਦਾ ਹੋਇਆ। ਤਸਵੀਰ 1970 ਦੀ ਹੈ।
ਜਦੋਂ ਦਲਿਤਾਂ ਦੇ ਘਰਾਂ ਵਿੱਚ ਜੰਮਿਆਂ ਨੂੰ ਸਿਰਫ ਸੀਰੀ ਰਲਣਾ ਹੀ ਉਨ੍ਹਾਂ ਦੀ ਜੂਨ ਸਮਝਿਆ ਜਾਂਦਾ ਸੀ ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜਾਈ ਜਾਰੀ ਰੱਖੀ। ਉਸਨੇ ਨਕਸਲਬਾੜੀ ਲਹਿਰ ਦੇ ਸਭਿਆਚਾਰਕ ਪਹਿਲੂ ਨੂੰ ਸਿਖ਼ਰਾਂ ਤੇ ਪਹੁੰਚਾਇਆ। ਪੰਜਾਬ ਦੀ ਗੀਤ ਕਾਵਿ ਪ੍ਰੰਪਰਾਂ ਵਿੱਚ ਦੱਬੇ ਕੁਚਲੇ ਹਮਾਤੜਾਂ ਨੂੰ ਸੱਤਾ ਪਲਟ ਕੇ ਆਪਣੀ ਤਕਦੀਰ ਬਦਲਣ ਲਈ ਪ੍ਰੇਰਿਆ। ਉਸਦੇ ਗੀਤ ਲੋਕ ਗੀਤ ਬਣ ਗਏ ਹਨ....
ਮਾਂ ਧਰਤੀਏ.....
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ ।
ਜੀਹਦੇ ਨਰਮੇ ਕਪਾਹਾਂ ਦੇ ਵਿਚ ਮੇਰੀ,
ਮਾਂ ਮਰਗੀ ਕਿਰਤਾਂ ਦੀ ਕੂਕ ਬਣ ਕੇ ।
ਜੀਹਦੇ ਟਿੱਬਿਆ ਅੰਦਰ ਹੈ ਬਾਪ ਮੇਰਾ,
ਰੁਲਿਆ ਪਿਆ ਏ ਰੇਤੇ ਦੀ ਹੂਕ ਬਣ ਕੇ।
ਜਿੱਥੇ ਮਾਂ ਦੀ ਲਾਵਾਰਸ ਲਾਸ਼ ਉੱਤੇ,
ਬੈਠਾ ਬਾਲ ਕੋਈ ਨਹਿਰ ਵਿਚ ਜਾਏ ਤਰਦਾ ।
ਸਾਡੇ ਬੋਹਲਾਂ ਦੀ ਕਣਕ ਦਾ ਰੰਗ ਜਿੱਥੇ,
ਕਾਲੀ ਕੁਰਸੀ ਦੇ ਰੰਗ ਵਿਚ ਜਾਏ ਰਲਦਾ ।
ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ,
ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ ।
ਅਰਥਚਾਰਾ ਹੈ ਵੇਸਵਾ ਵਾਂਗ ਜਿਸ ਦਾ,
ਝੋਲੀ ਜੀਹਦੀ ਬੇਅਣਖੇ ਇਨਸਾਨ ਵਾਗੂੰ ।
ਜਿੱਥੇ ਖੂਨ ਹੈ ਮੇਰਿਆਂ ਵੀਰਿਆਂ ਦਾ,
ਵਿਛਿਆ ਸੜਕਾਂ 'ਤੇ ਹੱਕਾਂ ਦੀ ਲੁੱਕ ਬਣ ਕੇ ।
ਬੁੱਚੜਖਾਨਿਆਂ 'ਚੋ ਜਿੱਥੇ ਲੋਕ ਮੇਰੇ,
ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣ ਕੇ ।
ਜੀਹਦੇ ਲੋਕਾਂ ਨੇ ਗੁਰੂ ਗੋਬਿੰਦ ਵਰਗਾ,
ਲੋਕ-ਝਿੜੀ ਦੇ ਵਿੱਚ ਲੁਕੋ ਲਿਆ ਹੈ ।
ਜੀਹਦੀ ਗੋਦ ਪੁੱਤਰਾਂ ਨਕਸਲਬਾੜੀਆਂ ਦਾ,
ਸੇਕ ਸਾਰਾ ਹੀ ਸੀਨੇ ਸਮੋ ਲਿਆ ਹੈ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ ।

PA

ਸਰਕਾਰੀ ਮੁਲਾਜ਼ਮਾਂ ਨੂੰ 1 ਜੁਲਾਈ 2025 ਤੋਂ ਦਿੱਤੇ ਜਾ ਰਹੇ DA ਦਾ ਸਟੇਟ ਵਾਈਜ਼ ਅੰਕੜਾ....
ਕੇਂਦਰ ਸਰਕਾਰ..... 58%
ਹਰਿਆਣਾ ਸਰਕਾਰ... 58%
ਰਾਜਸਥਾਨ ਸਰਕਾਰ.... 58%
ਜੰਮੂ ਕਸ਼ਮੀਰ ਸਰਕਾਰ... 58%
ਮੱਧ ਪ੍ਰਦੇਸ਼ ਸਰਕਾਰ... 58%
ਛੱਤੀਸਗੜ੍ਹ ਸਰਕਾਰ... 58%
ਤਾਮਿਲਨਾਡੂ ਸਰਕਾਰ... 58%
ਉੜੀਸਾ ਸਰਕਾਰ....... 58%
ਆਸਾਮ ਸਰਕਾਰ....... 58%
ਸਿੱਕਮ ਸਰਕਾਰ........ 58%
ਅਰੁਨਾਚਲ ਪ੍ਰਦੇਸ਼..... 58%
ਉਤਰਾਖੰਡ ਸਰਕਾਰ.... 55%
ਬਿਹਾਰ ਸਰਕਾਰ...... 55%
ਗੁਜਰਾਤ ਸਰਕਾਰ....... 53%
ਮਹਾਂਰਾਸ਼ਟਰ ਸਰਕਾਰ... 53%
ਤਿਲੰਗਾਨਾ ਸਰਕਾਰ... 52.8%
ਮੇਘਾਲਿਆ ਸਰਕਾਰ... 51%
ਹਿਮਾਚਲ ਪ੍ਰਦੇਸ਼..... 45%
ਅਤੇ
ਪੰਜਾਬ ਦੀ ਆਮ ਆਦਮੀ ਸਰਕਾਰ... 42% (ਸਭ ਤੋਂ ਘੱਟ)
PA
Gurvinder Singh Khosa ری ٹویٹ کیا

ਉਲਟੀ ਗੰਗਾ......
ਅਖ਼ੇ ਜੀ ਪਟਿਆਲੇ ਤੋਂ ਹੁਕਮ ਨੇ ਕੇ ਦਿਨੇ ਬਿਜਲੀ ਛੱਡੋ..... ਤੇ ਰਾਤ ਨੂੰ ਪਾਵਰ ਕੱਟ ਲਗਾਓ....ਇਹ ਬਦਲਾਅ ਵੀ ਪਹਿਲੀ ਵਾਰ ਦੇਖਿਆ....ਕਣਕ ਦਾ ਸੀਜ਼ਨ ਬਿਲਕੁਲ ਸਿਖ਼ਰ ਤੇ ਹੈ ਤੇ ਕਿਸਾਨ ਖੇਤਾਂ ਚ ਹਨ ਤੇ ਦਿਨ ਸਮੇਂ ਬਿਜਲੀ ਦਾ ਖੇਤਾਂ ਚ ਹੋਣਾ ਤੇ ਰਾਤ ਨੂੰ ਪਾਵਰ ਕੱਟ ਇਹ ਤਾਂ ਸਰਾਸਰ ਲੋਕ ਮਾਰੂ ਹੈ...... ਸਿਸਟਮ ਨਾ ਦੀ ਕੋਈ ਚੀਜ਼ ਹੈ ਪੰਜਾਬ ਚ?????
PA
Gurvinder Singh Khosa ری ٹویٹ کیا

ਪੰਜਾਬ ਵਿੱਚ ਬੇਅਦਬੀਆਂ ‘ਤੇ ਕਾਨੂੰਨ ਬਣਾਉਣ ਵਾਲੇ ਹੀ,
ਪਹਿਲਾਂ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਖੜੇ ਰਹੇ…
ਮਾਲੇਰਕੋਟਲਾ ਦੀ ਬੇਅਦਬੀ ਦਾ ਮਾਮਲਾ ਸਭ ਨੂੰ ਯਾਦ ਹੈ —
ਜਿੱਥੇ ਦਿੱਲੀ ਦੇ MLA ਨਰੇਸ਼ ਯਾਦਵ ‘ਤੇ 2016 ਚ ਪਰਚਾ ਦਰਜ ਹੋਇਆ
ਤੇ ਅਦਾਲਤ ਨੇ 2 ਸਾਲ ਦੀ ਸਜ਼ਾ ਵੀ ਸੁਣਾਈ ❗
ਪਰ ਸਭ ਤੋਂ ਵੱਡਾ ਸਵਾਲ ਇਹ ਹੈ
ਉਸੇ ਕੇਸ ਵਿੱਚ
MLA Harpal Singh Cheema ਵੱਲੋਂ ਵਕਾਲਤ ਕੀਤੀ ਗਈ…
👉 ਦੋਸ਼ੀ ਵੀ ਆਪਣੇ,
👉 ਵਕੀਲ ਵੀ ਆਪਣੇ,
👉 ਤੇ ਕਾਨੂੰਨ ਬਣਾਉਣ ਵਾਲੇ ਵੀ ਆਪਣੇ…
ਫਿਰ ਨਿਆਂ ਕਿੱਥੋਂ ਆਵੇਗਾ ❓
ਪਹਿਲਾਂ ਬੇਅਦਬੀ ਕਰਵਾਉ,
ਫਿਰ ਕੇਸ ਲੜੋ,
ਸੋਚਣ ਆਲੀ ਗੱਲ ਬੇਅਦਬੀਆਂ 2014 ਵਿੱਚ ਹੀ ਹੋਣੀਆਂ ਕਿਉਂ ਸ਼ੁਰੂ ਹੋਈਆਂ?
@SukhpalKhaira @kahlonjaskaran @PargatSOfficial @GARRY2070 @sikhhatetracker @KhalsaSarkar_ @shakkrpara @sakanakodar @advimaankhara @Teena_PPCC @APSKhadial @Amazingly1990 @KulrajanWadhwa @J_SriAkalTakht @SGPCPresident @Gurpreet0531 @chdwalia @CHDPolitales

PA
Gurvinder Singh Khosa ری ٹویٹ کیا

ਜ਼ੀਰਾ ਦੇ ਪਿੰਡ ਕੋਹਾਲਾ 'ਚ ਵੱਡੀ ਵਾਰਦਾਤ,ਵਾਢੀ ਕਰ ਰਹੇ ਕਿਸਾਨਾਂ ਨੂੰ ਖੇਤਾਂ 'ਚੋਂ ਮਿਲਿਆ ਡਰੋਨ ਤੇ ਹੈਰੋਇਨ!
ਸਰਹੱਦ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਕੋਹਾਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਣਕ ਵੱਢ ਰਹੇ ਕਿਸਾਨਾਂ ਦੀ ਨਜ਼ਰ ਇੱਕ ਡਿੱਗੇ ਹੋਏ ਡਰੋਨ 'ਤੇ ਪਈ। ਸੂਤਰਾਂ ਅਨੁਸਾਰ, ਇਹ ਡਰੋਨ ਪਿੰਡ ਦੇ ਨੰਬਰਦਾਰ ਦੀ ਜ਼ਮੀਨ ਵਿੱਚੋਂ ਮਿਲਿਆ ਹੈ, ਜਿਸ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਬੰਨ੍ਹੀ ਹੋਈ ਸੀ। ਖ਼ਾਸ ਗੱਲ ਇਹ ਰਹੀ ਕਿ ਪੁਲਿਸ ਦੀ ਬਜਾਏ ਕਿਸਾਨਾਂ ਨੇ ਖ਼ੁਦ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਇਸ ਇਲਾਕੇ ਵਿੱਚ ਸੁਰੱਖਿਆ ਏਜੰਸੀਆਂ ਹੁਣ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਫੋਟੋ ਤੇ ਵੇਰਵਾ JG Zira News ਪੇਜ ਤੋ ਕਾਪੀ.....

PA

ਲਾਹਨਤੀ ਹੁਕਮਰਾਨਾਂ ਦੇ ਕੋਈ ਵਿਸ਼ੇਸ਼ ਸਿੰਗ ਨਹੀਂ ਉੱਗੇ ਹੁੰਦੇ ??
ਪਹਿਲਾਂ ਤੋਂ ਤਨਖਾਹਾਂ ਅਤੇ ਹੋਰ ਮਣਾਂ ਮੂੰਹੀਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਆਈ.ਏ.ਐੱਸ. ਅਤੇ ਆਈ.ਪੀ.ਐਸ.ਅਫਸਰਾਂ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ ਨਾਲੋ ਨਾਲ ਮਹਿੰਗਾਈ ਭੱਤਾ ਦੇਣ ਵਾਲੀ ਸਰਕਾਰ ਆਮ ਘਰਾਂ 'ਚੋਂ ਆਏ ਹੇਠਲੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਕੇ ਵੀ ਆਪਣੇ ਆਪ ਨੂੰ "ਆਮ ਆਦਮੀ ਦੀ ਸਰਕਾਰ" ਦੱਸਣ ਲੱਗਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੀ !!!

PA

ਸਿੱਖਿਆ ਕ੍ਰਾਂਤੀ ਦਾ ਭਾਂਡਾ ਭੱਜਿਆ! 1158 ਸਹਾਇਕ ਪ੍ਰੋਫ਼ੈਸਰਾਂ ਨੂੰ ਜਬਰੀਂ ਨਜ਼ਰਬੰਦ ਕਰਨ ਦੀ DTF ਨੇ ਕੀਤੀ ਨਿਖੇਧੀ.....
ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਲਗਭਗ 2100 ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਖਾਲੀ ਹਨ, ਜਦਕਿ ਸਿਰਫ਼ 130 ਦੇ ਕਰੀਬ ਹੀ ਅਸਾਮੀਆਂ ਭਰੀਆਂ ਗਈਆਂ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਲਗਾਤਾਰ ਮੀਟਿੰਗਾਂ ਦੇ ਕੇ ਮੁੱਕਰਿਆ ਜਾ ਰਿਹਾ ਹੈ।
@1158APFront5aab
punjabnetwork.com/the-vessel-of-…
PA

ਪੰਜਾਬ 'ਚ SIR ਦੇ ਮਾਮਲੇ ਚ ਇਕ ਹੋਰ BLO ਦੀ ਕੰਮ ਦੇ ਵੱਧ ਦਬਾਅ ਕਾਰਨ ਹਾਰਟ ਅਟੈਕ ਨਾਲ ਮੌਤ...... @ECISVEEP
PA
Gurvinder Singh Khosa ری ٹویٹ کیا









